ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਬਲ ਸ਼ਕਤਿ. ਦੇਖੋ, ਤਾਨ ੧. "ਤਾਣ ਹੋਂਦੇ ਹੋਇ ਨਿਤਾਣਾ." (ਸ. ਫਰੀਦ) ੨. ਤਣਨ ਦਾ ਭਾਵ. ਦੇਖੋ, ਤਣਨਾ। ੩. ਦੇਖੋ, ਤਾਣੁ। ੪. ਦੇਖੋ, ਤ੍ਰਾਣ.


ਕ੍ਰਿ- ਖਿੱਚਣਾ। ੨. ਫੈਲਾਉਣਾ. ਪਸਾਰਨਾ. ਦੇਖੋ, ਯੂ. teino.


ਸੰਗ੍ਯਾ- ਤਣੇ ਹੋਏ ਤੰਤੂਆਂ (ਤੰਦਾਂ) ਦਾ ਸਮੁਦਾਇ। ੨. ਕਪੜੇ ਦੇ ਲੰਮੇ ਰੁਖ਼ ਦੇ ਤੰਦ.


ਤਾਣਾ ਅਤੇ ਪੇਟਾ. ਸੰ. ਤਾਨਵਾਨ. ਓਤਪ੍ਰੋਤ. (warp and woof) "ਇੱਕ ਸੂਤ ਕਰ ਤਾਣਾ ਵਾਣਾ." (ਭਾਗੁ)