ਸੰ. लुठ. ਧਾ- ਹੇਠ ਸਿੱਟਣਾ, ਰੋਕਣਾ, ਜ਼ਮੀਨ ਉੱਤੇ ਲੋਟਣਾ, ਚੁਰਾਉਣਾ.
ਸੰ. ਲੁੰਠਨ. ਸੰਗ੍ਯਾ- ਜ਼ਮੀਨ ਪੁਰ ਲੋਟਣ ਦੀ ਕ੍ਰਿਯਾ। ੨. ਥਕੇਵਾਂ. ਥਕਾਣ. ਥਕਾਵਟ.
ਸੰ. लुड्. ਧਾ- ਹਿੱਲਣਾ, ਕੰਬਣਾ, ਘੁੰਮਣਾ, ਢਕਣਾ, ਗਲੇ ਲਾਉਣਾ, ਟਿਕਣਾ.
ਕ੍ਰਿ- ਹਿਲਾਉਣਾ. ਘੁਮਾਉਣਾ. ਦੇਖੋ, ਲੁਡ ਧਾ. "ਕਹੁ ਨਾਨਕ ਬਾਂਹ ਲੁਡਾਈਐ." (ਸ੍ਰੀ ਮਃ ੧) ੨. ਝੁਕਾਉਣਾ. ਧਰਨਾ. ਦੇਖੋ, ਲੁਡ ਧਾ. "ਦੌਰਕੈ ਪਾਇਨ ਸੀਸ ਲੁਡਾਯੋ." (ਕ੍ਰਿਸਨਾਵ)
ਹਿਲਾਉਣ ਅਥਵਾ ਘੁਮਾਉਣ ਵਾਲਾ। ੨. ਲੁਡਾਈ (ਝੁਲਾਈ) ਹੈ. "ਬਾਂਹ ਲੁਡਾਰੀਆ." (ਗਉ ਅਃ ਮਃ ੫) ਦੇਖੋ, ਲੁਡ ਧਾ.
ਕ੍ਰਿ. ਵਿ- ਹਿਲਾਕੇ। ੨. ਘੁਮਾਕੇ। ੩. ਝੂਮਕੇ. ਆਨੰਦ ਵਿੱਚ ਝੂਟੇ ਲੈਂਦਾ. "ਤੂ ਲੁਡਿ ਲੁਡਿ ਦਰਗਹ ਵੰਞੁ." (ਮਃ ੪. ਵਾਰ ਕਾਨ) ਦੇਖੋ, ਲੁਡ ਧਾ.
ਸੰਗ੍ਯਾ- ਚਕ੍ਰਾਕਾਰ ਘੁੰਮਕੇ ਊਧਮ ਮਚਾਉਣ ਦੀ ਕ੍ਰਿਯਾ. ਦੇਖੋ, ਲੁਡ ਧਾ.
nan