ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਅਯੂਪ. ਵਿ- ਯੂਪ (ਬੰਧਨ) ਰਹਿਤ. ਮੁਕ੍ਤ. "ਨਮਸ੍ਤੰ ਅਜੂਪੇ." (ਜਾਪੁ) ੨. ਸੰ. ਅਦ੍ਯੂਤ. ਛਲ ਰਹਿਤ. ਨਿਸਕਪਟ.


ਇੱਕ ਮਾਤ੍ਰਿਕ ਛੰਦ, ਜਿਸ ਦਾ ਲੱਛਣ ਹੈ- ਚਾਰ ਚਰਣ, ਪ੍ਰਤਿ ਚਰਣ ਅੱਠ ਮਾਤ੍ਰਾ, ਚਾਰ ਚਾਰ ਮਾਤ੍ਰਾ ਤੇ ਵਿਸ਼ਰਾਮ, ਅੰਤ ਗੁਰੁ. ਇਸ ਦਾ ਨਾਉਂ "ਜੀਵਨ" ਭੀ ਹੈ.#ਉਦਾਹਰਣ:-#ਕ੍ਰੁਧ੍ਯੋ ਭਾਈ. ਸਰ ਝਰ ਲਾਈ।#ਅਸ ਸਰ ਛੋਰੇ। ਜਨੁ ਨਭ ਓਰੇ. (ਗੁਵਿ ੬)#੨. ਅ਼. [عجوُبہ] ਅ਼ਜੂਬਾ. ਵਿ- ਅ਼ਜਬ. ਅਣੋਖਾ. ਅਦਭੁਤ. ਅਲੌਕਿਕ.


ਕ੍ਰਿ। ਵਿ- ਅਭੀ. ਇਬ. ਹੁਣੇ। ੨. ਅਦ੍ਯਾਪਿ. ਅਜੇ ਭੀ. ਹੁਣ ਤੋੜੀ. ਅਬ ਤਕ। ੩. ਸੰ. ਅਜੇਯ. ਵਿ- ਜੋ ਜਿੱਤਣ ਯੋਗ੍ਯ ਨਹੀਂ.


ਦੇਖੋ, ਅਜੇਯ.


ਵਿ- ਐਹੋ ਜੇਹਾ. ਇਸ ਪ੍ਰਕਾਰ ਦਾ. ਐਸੇ ਢੰਗ ਦਾ.


ਸੰ. ਜੋ ਜਿੱਤਣ ਯੋਗ੍ਯ ਨਹੀਂ. "ਅਜੇਯੰ ਅਭੇਯੰ." (ਵਿਚਿਤ੍ਰ)


ਦੇਖੋ, ਅਜੇਯ. "ਅਜੇਵ ਹਰੀ." (ਅਕਾਲ) ੨. ਦੇਖੋ, ਅਜਾਇਬ ਅਤੇ ਅਜੀਬ. "ਰੁਦ੍ਰਾਵਤਾਰ ਸੁੰਦਰ ਅਜੇਵ." (ਦੱਤਾਵ) ੩. ਅਜ- ਏਵ. ਬ੍ਰਹ੍‌ਮਾ ਦੀ ਤਰਾਂ.


ਦੇਖੋ, ਅਜੇਵ. "ਅਲਖ ਅਭੇਵੀ ਆਦਿ ਅਜੇਵੀ." (ਕਲਕੀ)


ਹੁਣ ਤੋੜੀ. ਦੇਖੋ. ਅਜੇ ੧. "ਅਜੈ ਸੁ ਰਬੁ ਨ ਬਹੁੜਿਓ." (ਸ. ਫਰੀਦ) ੨. ਅਜਯ. ਸੰਗ੍ਯਾ- ਪਰਾਜਿਤ. ਹਾਰ. ਸ਼ਿਕਸ੍ਤ। ੩. ਵਿ- ਜਿਸ ਦਾ ਜਿੱਤਣਾ ਕਠਨ ਹੈ. ਅਜੇਯ. "ਅਜੈ ਅਲੈ." (ਜਾਪੁ) ੪. ਸੰਗ੍ਯਾ- ਕਰਤਾਰ. ਪਾਰਬ੍ਰਹਮ "ਅਜੈ ਗੰਗ ਜਲ ਅਟਲ ਸਿਖ ਸੰਗਤਿ ਸਭ ਨਾਵੈ." (ਸਵੈਯੇ ਮਃ ੫. ਕੇ) ੫. ਅਜ ਰਾਜਾ. ਰਾਮ ਚੰਦ੍ਰ ਜੀ ਦਾ ਦਾਦਾ. "ਅਜੈ ਸੁ ਰੋਵੈ ਭੀਖਿਆ ਖਾਇ." (ਰਾਮ ਵਾਰ ੧. ਮਃ ੧) ਇੰਦੁਮਤੀ ਰਾਣੀ ਦੇ ਵਿਯੋਗ ਵਿੱਚ ਰਾਜ ਤਿਆਗਕੇ ਭਿਖ੍ਯਾ ਮੰਗਦਾ ਰਾਜਾ ਅਜ ਰੋਇਆ. ਦੇਖੋ, ਇੰਦੁਮਤੀ.


ਰਾਜਾ ਜਨਮੇਜਯ ਦਾ ਦਾਸੀ ਦੇ ਉਦਰ ਤੋਂ ਪੁਤ੍ਰ. "ਅਜੈ ਸਿੰਘ ਰਾਖ੍ਯੋ ਰਜੀਪੁਤ੍ਰ ਸੂਰੰ." (ਜਨਮੇਜਯ)


ਵਿ- ਅਜੇਯ ਨੂੰ ਜੈ ਕਰਨ ਵਾਲਾ. ਅਜੀਤ ਨੂੰ ਜਿੱਤਣ ਵਾਲਾ.


ਦੇਖੋ, ਅਜਾਮਿਲ. "ਅਜੈਮਲ ਕੀਓ ਬੈਕੁੰਠਹਿ ਥਾਨ." (ਗੌਂਡ ਨਾਮਦੇਵ)#ਅਜ਼ੋ. ਫ਼ਾ. [ازو] ਅਜ਼- ਓ. ਵ੍ਯ- ਉਸ ਤੋਂ. ਉਸ ਸੇ.