ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਗਰਿਫ਼ਤਨ.

ਦੇਖੋ, ਮੇਰੁਗਿਰਿ.

ਪਹਾੜਾਂ ਦਾ ਰਾਜਾ ਹਿਮਾਲਯ। ੨. ਸੁਮੇਰੁ.

ਉਹ ਪਹਾੜ, ਜਿਸ ਉੱਪਰ ਹਰਿਆਈ ਅਤੇ ਬਿਰਛਾਂ ਦੀ ਅਧਿਕਤਾ ਹੈ। ੨. ਹਿਮਾਲਯ। ੩. ਸੁਮੇਰੁ। ੪. ਵਾਰਿਗੀਰ. ਬੱਦਲ. ਮੇਘ. "ਜਉ ਤੁਮ ਗਿਰਿਵਰ, ਤਉ ਹਮ ਮੋਰਾ." (ਸੋਰ ਰਵਿਦਾਸ)

ਦੇਖੋ, ਗਿਰੀਂਦ੍ਰ.

ਦੇਖੋ, ਗਿਰਿ। ੨. ਇੱਕ ਪਹਾੜੀ ਨਦੀ, ਜੋ ਪਾਂਵਟੇ ਦੇ ਪਾਸੇ ਬਹਿਂਦੀ ਹੈ. "ਬਹੈ ਨਦੀ ਇੱਕ ਨਾਮ ਗਿਰੀ ਹੈ। ਦਿਸਿ ਦੂਜੇ ਰਵਿਸੁਤਾ ਢਰੀ ਹੈ." (ਗੁਪ੍ਰਸੂ) ੩. ਇਸ ਨਾਊਂ ਦੀ ਹੋਰ ਭੀ ਕਈ ਪਹਾੜੀ ਨਦੀਆਂ ਹਨ. ਇਕ ਸ਼ਿਮਲੇ ਅਤੇ ਚਾਯਲ ਦੇ ਮੱਧ ਭੀ ਵਹਿੰਦੀ ਹੈ। ੪. ਗਿਰੂ. ਮਗ਼ਜ਼। ੫. ਗਿਰਿ (ਪਹਾੜ) ਦਾ ਵਸਨੀਕ. ਪਹਾੜੀਆ.

ਫ਼ਾ. [گِریہ] ਗਿਰੀਯਹ. ਰੁਦਨ. ਵਿਲਾਪ. "ਸੁਭ ਅਮਲਾ ਥੀਂ ਬਿਗੈਰ ਗਿਰੀਆ ਕਰਦੇ ਹਨ." (ਜਸਭਾਮ)

ਫ਼ਾ. [گِریِاں] ਰੋਂਦਾ ਹੋਇਆ. ਵਿਲਾਪ ਕਰਦਾ। ੨. ਰੋਂਦੂ. ਵਿਲਾਪ ਕਰਨ ਵਾਲਾ.

ਸੰ. ਗਿਰੀਸ਼. ਗਿਰਿ- ਈਸ਼. ਪਹਾੜੀ ਰਾਜਾ। ੨. ਸ਼ਿਵ, ਜੋ ਕੈਲਾਸ਼ਪਤਿ ਹੈ. "ਬ੍ਰਹਮਾ ਬਿਸਨੁ ਬਿਹੀਨ ਗਿਰੀਸਾ." (ਨਾਪ੍ਰ) ੩. ਪਹਾੜਾਂ ਦਾ ਰਾਜਾ ਹਿਮਾਲਯ। ੪. ਸੁਮੇਰੁ.

ਫ਼ਾ. [گِریِستن] ਕ੍ਰਿ- ਰੋਣਾ. ਵਿਲਾਪ ਕਰਨਾ.