ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਪਰਿਚਯ ਕਰਾਉਣਾ. ਹਿਲਾਉਣਾ. ਆਪਣੇ ਨਾਲ ਜਾਨ ਪਹਿਚਾਨ ਕਰਾਉਣੀ। ੨. ਬਹਿਲਾਉਣਾ। ੩. ਗ੍ਯਾਨ ਕਰਾਉਣਾ. "ਰਾਮਚੰਦਿ ਮਾਰਿਉ ਅਹਿ ਰਾਵਣੁ, ਭੇਦੁ ਬਭੀਖਣ. ਗੁਰਮੁਖਿ ਪਰਚਾਇਣੁ." (ਸਿਧਗੋਸਟਿ) ਕਰਤਾਰ ਨੇ ਅੰਹਕਾਰ ਰੂਪ ਰਾਵਣ ਨੂੰ ਗੁਰਮੁਖਰੂਪ ਵਿਭੀਸਣ ਦ੍ਵਾਰਾ ਗ੍ਯਾਨਤਤ੍ਵ ਦਾ ਭੇਦ ਕਰਵਾਕੇ ਮਾਰਿਆ.


ਪੁਲਿਸ (Police) ਦੇ ਸੰਕੇਤ ਵਿੱਚ ਅਪਰਾਧੀ ਉੱਤੇ ਕਾਨੂਨ ਦੀ ਦਫਾ ਲਾਕੇ ਰਜਿਸਟਰ ਤੋਂ ਅੱਧਾ ਪਰਚਾ ਪਾੜਕੇ ਮਿਸਲ ਨਾਲ ਨੱਥੀ ਕਰਨਾ.


ਦੇਖੋ, ਪਰਿਚਾਰ। ੨. ਦੇਖੋ, ਪ੍ਰਚਾਰ.