ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਲੁਠੰਦੜੀ. ਲਿਟਦੀ ਹੋਈ. ਦੇਖੋ, ਲੁਠ ਧਾ. "ਧੂੜੀ ਵਿਚਿ ਲੁਡੰਦੜੀ ਸੋਹਾਂ." (ਸਵਾ ਮਃ ੫)


ਕ੍ਰਿ- ਕੱਟਣਾ. ਦੇਖੋ, ਲੂ ਧਾ, ਅਤੇ ਲੂਨ. "ਲਾਵੀ ਲੁਣਿਆ ਖੇਤ." (ਸ੍ਰੀ ਮਃ ੧. ਪਹਰੇ) "ਜੇਹਾ ਰਾਧੇ, ਤੇਹਾ ਲੁਣੈ." (ਸ੍ਰੀ ਅਃ ਮਃ ੧) ਜੇਹਾ ਬੀਜਦਾ ਹੈ, ਤੇਹਾ ਕਟਦਾ ਹੈ.


ਕ੍ਰਿ. ਵਿ- ਕੱਟਕੇ. ਦੇਖੋ, ਲੂ ਧਾ ਅਤੇ ਲੂਨ. "ਹੋਆ ਹੁਕਮੁ ਕਿਰਸਾਣ ਦਾ, ਤਾ ਲੁਣਿ ਮਿਣਿਆ ਖੇਤਾਰੁ." (ਸ੍ਰੀ ਮਃ ੫)


ਅ਼. [لُطف] ਸੰਗ੍ਯਾ- ਬਾਰੀਕੀ. ਸੂਕ੍ਸ਼੍‍ਮਤਾ। ੨. ਮਿਹਰਬਾਨੀ। ੩. ਖ਼ੁਸ਼ੀ. ਆਨੰਦ.