ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਜੋਹਨ ਰਹਿਤ. ਅਦ੍ਰਿਸ਼੍ਯ. ਜੋ ਵੇਖਿਆ ਨਹੀਂ ਜਾ ਸਕਦਾ। ੨. ਅੰਦਾਜ਼ੇ ਬਿਨਾ. "ਅਜੋਨੀ ਅਛੈ ਆਦਿ ਅਰ੍‍ਦ੍ਵ ਅਜੋਹੰ." (ਅਕਾਲ)


ਸੰ. ਅਯੋਗ੍ਯ. ਵਿ- ਅਨੁਚਿਤ. ਨਾਮੁਨਾਸਿਬ। ੨. ਨਾਲਾਇਕ। ੩. ਬਿਨਾ ਯੋਗ (ਸੰਬੰਧ)


ਸੰ. ਅਯੋਧ੍ਯ. ਵਿ- ਜਿਸ ਨਾਲ ਯੁੱਧ ਨਾ ਕੀਤਾ ਜਾ ਸਕੇ. "ਅਜੋਧਸ੍ਚ." (ਗ੍ਯਾਨ)


ਦੇਖੋ, ਪਾਕਪਟਨ। ੨. ਦੇਖੋ, ਅਯੋਧਨ.


ਸੰ. ਅਯੋਨਿ. ਵਿ- ਜੋ ਯੋਨੀ ਵਿੱਚ ਨਹੀਂ ਆਉਂਦਾ. ਜਨਮ ਰਹਿਤ.


ਦੇਖੋ, ਅਜੂਨੀ ਸੈਭੰ. "ਅਜੋਨੀ ਸੰਭਉ ਨਾ ਤਿਸੁ ਭਾਉ ਨ ਭਰਮਾ." (ਸੋਰ ਮਃ ੧) "ਅਬਿਨਾਸੀ ਅਚਲ ਅਜੋਨੀਸੰਭਉ." (ਸਵੈਯੇ ਮਃ ੪. ਕੇ)