ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਜੜ੍ਹਤਾ ਰਹਿਤ. ਚੈਤਨ੍ਯ. ਸਾਵਧਾਨ. "ਗੁਰਿ ਕੀਏ ਸੁਚਿਤ ਚਿਤੇਨ." (ਕਾਨ ਮਃ ੪) ੨. ਚਿਤਵਨ ਮਾਤ੍ਰ ਤੋਂ. ਦੇਖਣਸਾਰ.


ਸੰਗ੍ਯਾ- ਚਿਤ੍ਰਕਾਰ. ਮੁਸੁੱਵਰ. "ਤਜਿ ਚਿਤ੍ਰੈ ਚਿਤੁ ਰਾਖਿਚਿਤੇਰਾ." (ਗਉ ਕਬੀਰ ਬਾਵਨ) ਚਿਤ੍ਰ ਜਗਤ ਅਤੇ ਚਿਤ੍ਰਕਾਰ ਕਰਤਾਰ ਹੈ.


ਚਿਤ੍ਰ ਲਿਖਣ ਵਾਲੀ। ੨. ਚਿੰਤਨ ਕੀਤੀ. ਵਿਚਾਰੀ.


ਚਿਤੇਰਾ ਦਾ ਬਹੁਵਚਨ। ੨. ਚਿੰਤਨ ਕਰਕੇ. ਯਾਦ ਕਰਕੇ. "ਮਨੁ ਜੀਵੈ ਪ੍ਰਭਨਾਮੁ ਚਿਤੇਰੇ." (ਵਡ ਮਃ ੫)


ਚਿਤਵਦਾ ਹੈ. ਚਿੰਤਨ ਕਰਦਾ ਹੈ. "ਚਿਤੈ ਬਿਕਾਰਾ." (ਮਾਰੂ ਸੋਲਹੇ ਮਃ ੩) ੨. ਚਿੱਤ ਦੇ. ਮਨ ਦੇ. "ਚਿਤੈ ਅੰਦਰਿ ਸਭਕੋ." (ਵਾਰ ਆਸਾ) ੩. ਚਿਤ੍ਰ ਦੇ. ਮੂਰਤੀ ਦੇ. "ਚਿਤੈ ਅੰਦਰ ਚੇਤ ਚਿਤੇਰੈ." (ਭਾਗੁ) ਚਿਤ੍ਰ ਦੇ ਵਿੱਚ ਚਿਤ੍ਰਕਾਰ ਨੂੰ ਧ੍ਯਾਨ ਕਰ.


ਚਿਤਵੀ. ਖ਼ਿਆਲ ਕੀਤੀ. ਸੋਚੀ. "ਸੋ ਕਰੇ ਜਿ ਮੇਰੈ ਚਿਤਿ ਨ ਚਿਤੈਨੀ." (ਬਿਲਾ ਮਃ ੪) ਉਹ ਕਰਦਾ ਹੈ ਜੋ ਮੇਰੇ ਦਿਲ ਨੇ ਕਦੇ ਚਿਤਵੀ ਨਹੀਂ। ੨. ਚੇਤਨਤਾ.


ਸੰਗ੍ਯਾ- ਚਿਤਵਨ. ਦ੍ਰਿਸ੍ਟਿ. ਨਿਗਾਹ. "ਚਖਨ ਚਿਤੌਨ ਸੋ ਚੁਰਾਇ ਚਿਤ ਮੇਰੋ ਲਿਯੋ." (ਚਰਿਤ੍ਰ ੧੨)


ਦੇਖੋ, ਚਤੌੜਗੜ੍ਹ.


ਦੇਖੋ, ਚਤੌੜਗੜ੍ਹ.


ਵਿ- ਚੈਤਨ੍ਯ. ਚੇਤਨਤਾ ਸਹਿਤ. "ਜੋਊ ਪਾਰਿਜਾਤ ਨ ਚਿੰਤਨ ਗਤਿਦਾਨ ਨਹੀਂ." (ਨਾਪ੍ਰ) ਪਾਰਿਜਾਤ ਬਿਰਛ ਚੇਤਨ ਨਹੀਂ ਅਤੇ ਮੁਕਤਿ ਦੇਣ ਵਾਲਾ ਨਹੀਂ. ਦੇਖੋ, ਸੁਰਤਰੁ.