ਤਾਤਾਰ ਦੇਸ਼ ਦਾ. ਦੇਖੋ, ਤਾਤਾਰ. ਜਿਸ ਤਰ੍ਹਾਂ ਭਾਰਤ ਵਿੱਚ ਮੁਸਲਮਾਨਮਾਤ੍ਰ ਨੂੰ ਤੁਰਕ ਆਖਦੇ ਹਨ ਇਸੇ ਤਰਾਂ ਤੁਰਕਾਂ ਅਤੇ ਮੰਗੋਲਾਂ ਨੂੰ ਤਾਤਾਰੀ ਬੋਲਿਆ ਜਾਂਦਾ ਹੈ. Scythian.
ਸੰਗ੍ਯਾ- ਤਪ੍ਤ ਹੋਣ ਦਾ ਭਾਵ. ਜਲਨ. ਈਰਖਾ. "ਬਿਸਰਿਗਈ ਸਭ ਤਾਤਿ ਪਰਾਈ." (ਕਾਨ ਮਃ ੫) "ਜਿਸੁ ਅੰਦਰਿ ਤਾਤਿ ਪਰਾਈ ਹੋਵੈ ਤਿਸ ਦਾ ਕਦੇ ਨਾ ਹੋਵੀ ਭਲਾ." (ਵਾਰ ਗਉ ੧. ਮਃ ੪)
ਵਿ- ਤਪ੍ਤ. ਤੱਤੀ. "ਕਲਿ ਤਾਤੀ ਠਾਢਾ ਹਰਿਨਾਉ." (ਸੁਖਮਨੀ) ੨. ਸੰਗ੍ਯਾ- ਅਗਨੀ. "ਠੰਢੀ ਤਾਤੀ ਮਿਟੀ ਖਾਈ." (ਆਸਾ ਮਃ ੫) ਸ਼ਰੀਰ ਨੂੰ ਨਦੀ (ਭਾਵ- ਪਾਣੀ) ਅਗ਼ਨੀ ਅਤੇ ਮਿੱਟੀ ਖਾ ਲੈਂਦੀ ਹੈ। ੩. ਚਿੰਤਾ. ਫ਼ਿਕਰ. "ਤਾ ਹਮ ਕੈਸੀ ਤਾਤੀ?" (ਰਾਮ ਮਃ ੪) ੪. ਈਰਖਾ. ਹ਼ਸਦ। ੫. ਸੰ. ਤੰਤ੍ਰੀ. ਵੀਣਾ. "ਤਾਤੀ ਗਹੁ ਆਤਮ ਬਸਿਕਰ ਕੀ." (ਹਜਾਰੇ ੧੦) ੬. ਸਿੰਧੀ. ਵਿ- ਬਾਤੂਨੀ। ੭. ਖ਼ਬਰਦਾਰੀ ਕਰਨ ਵਾਲਾ.
ਅ਼. [تعطیل] ਤਅ਼ਤ਼ੀਲ. ਸੰਗ੍ਯਾ- ਅ਼ਤ਼ਲ (ਬੇਕਾਰ) ਹੋਣ ਦਾ ਭਾਵ. ਕੰਮ ਬੰਦ ਕਰਨ ਦਾ ਭਾਵ. ਛੁੱਟੀ.
ਤਪ੍ਤ ਵਾਯੁ. ਦੇਖੋ, ਤਤੀਬਾਲ. "ਤਾਤੀ ਵਾਉ ਨ ਲਗਈ ਪਾਰਬ੍ਰਹਮ ਸਰਣਾਈ." (ਬਿਲਾ ਮਃ ੫) ੨. ਦੇਖੋ, ਅਣਵਾਉ ੨.
ਦੇਖੋ, ਤਾਤ। ੨. ਵਿ- ਪ੍ਰਿਯ. ਪ੍ਯਾਰਾ. ਦੇਖੋ, ਤਾਤ ੯. "ਜਿਨਿ ਕਨ ਕੀਤੇ ਅਖੀ ਨਾਕੁ। ਜਿਨਿ ਜਿਹਵਾ ਦਿਤੀ ਬੋਲੈ ਤਾਤੁ." (ਧਨਾ ਮਃ ੧)
ਸੰ. ਤਾਤ੍ਵਿਕ. ਵਿ- ਤੱਤਾਂ ਦਾ. ਭੂਤਾਂ ਦਾ. "ਤਾਤੁਕ ਤਾਂਹਿ ਵਿਕਾਰ ਨ ਕੋਈ." (ਨਾਪ੍ਰ)
ਤਾਤ- ਤੁਲ੍ਯ ਦਾ ਸੰਖੇਪ. ਪਿਤਾ ਤੁੱਲ। ੨. ਪੁਤ੍ਰ ਤੁਲ੍ਯ। ੩. ਤਾਂ- ਤੁਲ੍ਯ. ਉਸ ਬਰਾਬਰ.
nan
ਵਿ- ਤਪ੍ਤ. ਤੱਤਾ। ੨. ਕ੍ਰੋਧੀ।
nan
ਦੇਖੋ, ਤਥੁ.