ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਉਸ ਨੇ ਦਿੱਤਾ ਹੈ. "ਦਿਤੋਨੁ ਭਗਤਿ ਭੰਡਾਰ." (ਸ੍ਰੀ ਮਃ ੩) ੨. ਮੈਨੂੰ ਦਿੱਤਾ ਹੈ.


ਦੈਤ੍ਯ. ਦਿਤਿਪੁਤ੍ਰ. "ਪਪਾਤ ਭੂਤਲੰ ਦਿਤੰ." (ਰਾਮਾਵ) ਦੈਤ ਜਮੀਨ ਤੇ ਡਿਗਦੇ ਹਨ.


ਦੇਖੋ, ਦੀਦਾਰ.


ਸ਼ਾਹਜਹਾਂ ਦੀ ਸੈਨਾ ਦਾ ਸਰਦਾਰ, ਜੋ ਮੁਖ਼ਲਸਖ਼ਾਂ ਨਾਲ ਮਿਲਕੇ ਸ੍ਰੀ ਅਮ੍ਰਿਤਸਰ ਦੇ ਜੰਗ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਨਾਲ ਲੜਿਆ ਅਰ ਪੈਂਦੇਖ਼ਾਂ ਦੇ ਹੱਥੋਂ ਮਾਰਿਆ ਗਿਆ.


ਵਿ- ਦੀਦਾਰ ਲਾਇਕ. ਦੇਖਣ ਯੋਗ੍ਯ. ਸੁੰਦਰ. ਦਰ੍‍ਸ਼ਨੀਯ.