ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ ਹਕਾਇਤ ਅਤੇ ਹਕਾਯਤ.


ਅਨਿਸ਼੍‌ਚਿਤ ਪੜਨਾਉਂ. ਕਈ. ਬਾਹਲੇ. ਅਨੇਕ. ਦੇਖੋ, ਹਿਕਨੀ.


ਦੇਖੋ, ਹਿਕ ੨. "ਹਿਕੁ ਸੇਵੀ ਹਿਕੁ ਸੰਮਲਾ." (ਵਾਰ ਜੈਤ)


ਇੱਕੋ. ਕੇਵਲ ਇੱਕ. "ਹਿਕੋ ਮੈਡਾ ਤੂ ਧਣੀ." (ਆਸਾ ਅਃ ਮਃ ੧)


ਸੰਗ੍ਯਾ- ਰੁਕਾਵਟ. ਝਿਜਕ. ਸੰਕੋਚ. ਦੇਖੋ, ਅੰ. Hitch. "ਹਿਚਹਿ ਤ ਪ੍ਰੇਮ ਕੇ ਚਾਬਕ ਮਾਰਉ." (ਗਉ ਕਬੀਰ)