ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਲੋਦੀਆਨਾ ਲੋਦੀ ਪਠਾਣਾਂ ਦਾ ਸਤਲੁਜ ਦੇ ਕਿਨਾਰੇ ਵਸਾਇਆ ਇੱਕ ਨਗਰ, ਜੋ ਹੁਣ ਜਲੰਧਰ ਦੀ ਕਮਿਸ਼ਨਰੀ ਦਾ ਜਿਲਾ ਹੈ. ਇੱਥੇ ਮਹਾਰਾਜਾ ਰਣਜੀਤਸਿੰਘ ਜੀ ਵੇਲੇ ਪੰਜਾਬ ਦੀ ਸਰਹੱਦੀ ਅੰਗ੍ਰੇਜ਼ੀ ਛਾਵਣੀ ਸੀ. ਇਹ ਛਾਵਣੀ ਸਨ ੧੮੦੯ ਵਿੱਚ ਅੰਗ੍ਰੇਜ਼ਾਂ ਨੇ ਕ਼ਾਇਮ ਕੀਤੀ. ਲੁਦਿਆਨੇ ਤੋਂ ਦਿੱਲੀ ੧੯੪ ਅਤੇ ਲਹੌਰ ੧੧੬ ਮੀਲ ਹੈ. ਜਨਸੰਖ੍ਯਾ ੫੧੦੦੦ ਹੈ.


ਦੇਖੋ, ਲੋਧਰ.


ਦੇਖੋ, ਲੁਣਨਾ. "ਜਿਵ ਖੇਤ ਕ੍ਰਿਸਾਨ ਲੁਨੇ." (ਨਟ ਮਃ ੪)


ਸੰ. लुप. ਧਾ- ਭੁੱਲ ਕਰਨਾ, ਅਕਲ ਟਿਕਾਣੇ ਨਾ ਰਹਿਣੀ, ਕੱਟਣਾ, ਨਾਸ਼ ਕਰਨਾ, ਗੁਪਤ ਹੋਣਾ.


ਸੰ. ਲੁਪ੍ਤ. ਵਿ- ਲੁਕਿਆ ਹੋਇਆ. ਢਕਿਆ ਹੋਇਆ। ੨. ਨਸ੍ਟ. ਬਰਬਾਦ. ਤਬਾਹ। ੩. ਜਿਸ ਦਾ ਧਨ ਚੁਰਾਇਆ ਗਿਆ ਹੈ। ੪. ਟੁੱਟਿਆ ਹੋਇਆ.; ਦੇਖੋ, ਲੁਪਤ.


ਦੇਖੋ, ਉਪਮਾ (ਅ).


ਸੰ. लोत्प्री. ਲੋਤਪ੍ਰੀ. ਫੋੜੇ ਆਦਿ ਪੁਰ ਬੰਨ੍ਹਣ ਦੀ ਟਿੱਕੀ.