ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਡਾ ਕੂਪ ਅਤੇ ਛੋਟੀ ਕੂਈ। ੨. ਦੇਖੋ, ਵਿਧਣ ਖੂਹੀ.


ਫ਼ਾ. [خۇد] ਖ਼ੂਦ. ਧਾਤੁ ਦੀ ਪੇਟੀ। ੨. ਫੌਲਾਦੀ ਪੇਟੀ. "ਪਾਖਰ ਚਿਲਤਹ ਖੂਦ." (ਸਲੋਹ) ੩. ਦੇਖੋ, ਖਵੀਦ.


ਦੇਖੋ, ਖੁਧ.


ਵਿ- ਕ੍ਸ਼ੁਧਾਰਤ. ਭੁੱਖਾ. "ਆਵਤ ਪਹੀਆ ਖੂਧੇ ਜਾਹਿ." (ਗੌਂਡ ਕਬੀਰ)


ਫ਼ਾ. [خۇن] ਖ਼ੂਨ. ਸੰਗ੍ਯਾ- ਲਹੂ. ਰੁਧਿਰ। ੨. ਵਧ. ਹਤ੍ਯਾ. "ਖੂਨ ਕੇ ਸੋਹਲੇ ਗਾਵੀਅਹਿ ਨਾਨਕ." (ਤਿਲੰ ਮਃ ੧)