ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਤੰਬੂਰਾ.


ਦੇਖੋ, ਤਾਣਾ. "ਹਮ ਘਰਿ ਸੂਤ ਤਨਹਿ ਨਿਤ ਤਾਨਾ." (ਆਸਾ ਕਬੀਰ) ੨. ਅ਼. [طعنہ] ਤ਼ਅ਼ਨਹ. ਨੇਜ਼ਾ ਮਾਰਨਾ। ੩. ਭਾਵ- ਮੇਹਣਾ. ਤਰਕ. "ਬੋਲ ਕੁਬੋਲ ਦੇਤ ਹੈਂ ਤਾਨੇ." (ਨਾਪ੍ਰ)


ਇਸ ਦਾ ਅਸਲ ਨਾਮ ਅੱਬੁਲਹ਼ਸਨ ਸੀ. ਇਹ ਗੋਲਕੰਡਾ (ਦੱਖਣ) ਦੇ ਸਿੰਘਾਸਨ ਪੁਰ ਸਨ ੧੬੭੨ ਵਿੱਚ ਬੈਠਾ ਅਰ ਸਨ ੧੬੮੭ ਵਿੱਚ ਔਰੰਗਜ਼ੇਬ ਨੇ ਇਸ ਨੂੰ ਜਿੱਤਕੇ ਦੌਲਤਾਬਾਦ ਵਿੱਚ ਕ਼ੈਦ ਕੀਤਾ ਅਤੇ ਗੋਲਕੰਡਾ ਦਿੱਲੀ ਰਾਜ ਨਾਲ ਮਿਲ ਗਿਆ. ਤਾਨੇਸ਼ਾਹ ਦੀ ਮੌਤ ਸਨ ੧੭੦੪ ਵਿੱਚ ਹੋਈ. ਇਹ ਕ਼ੁਤ਼ਬਸ਼ਾਹੀ ਵੰਸ਼ ਦਾ ਅੰਤਿਮ ਬਾਦਸ਼ਾਹ ਸੀ. "ਤਾਨੇਸ਼ਾਹ ਜੁ ਦੱਖਣ ਕੇਰਾ." (ਗੁਪ੍ਰਸੂ)


ਦੇਖੋ, ਤਾਣਾਵਾਣਾ. "ਤਾਨਾ ਬਾਨਾ ਕਛੂ ਨ ਸੂਝੈ." (ਬਿਲਾ ਕਬੀਰ)


ਦੇਖੋ, ਤਾਣੀ। ੨. ਦੇਖੋ, ਸਮਾਨਾ ੨.


ਤਾਣਾ. ਦੇਖੋ, ਤਾਨ ਅਤੇ ਤਾਨਾ. "ਸਾਕਤ ਸੂਤੁ ਬਹੁ ਗੁਰਝੀ ਭਰਿਆ, ਕਿਉ ਕਰਿ ਤਾਨੁ ਤਨੀਜੈ?" (ਕਲਿ ਅਃ ਮਃ ੪)


ਦੇਖੋ, ਤਾਨਾਸ਼ਾਹ.


ਸਰਵ- ਤਿਸ ਨੇ. "ਤਬ ਸਰੀਰ ਕੋ ਬਲ ਕਰ ਤਾਨੈ." (ਗੁਪ੍ਰਸੂ) ੨. ਫੈਲਾਵੇ. ਵਿਸ੍ਤਾਰ ਕਰੇ। ੩. ਖਿੱਚੇ. ਤਾਣੇ. "ਸੋ ਸੁਰਤਾਨੁ ਜੁ ਦੁਇ ਸਰ ਤਾਨੈ." (ਭੈਰ ਕਬੀਰ) ਦੋ ਤੀਰ (ਨੀਤਿ ਅਤੇ ਭਗਤਿ) ਖਿੱਚੇ.