ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [ہجر] ਸੰਗ੍ਯਾ- ਜੁਦਾਈ. ਵਿਛੋੜਾ. ਵਿਯੋਗ.


ਅ਼. [ہجرت] ਵਤਨ ਛੱਡਣ ਦੀ ਕ੍ਰਿਯਾ. ਜੁਦਾ ਹੋਣ ਦਾ ਭਾਵ.


ਵਿ- ਵਿਯੋਗੀ. ਦੇਖੋ, ਹਿਜਰ। ੨. ਦੇਖੋ, ਹਿਜਰੀ ਸਨ.


ਮੁਹ਼ੰਮਦ ਸਾਹਿਬ ਦੇ ਮੱਕੇ ਤੋਂ ਹਿਜਰ (ਵਿਯੋਗ) ਦਾ ਸਾਲ, ਜੋ ੧੫. ਜੁਲਾਈ ਸਨ ੬੨੨ ਤੋਂ ਆਰੰਭ ਹੋਇਆ ਹੈ. ਦੇਖੋ, ਮੁਹੰਮਦ.


ਬੰਗਾਲ ਦੇ ਮੇਦਨਾਪੁਰ ਜਿਲੇ ਦਾ ਇੱਕ ਪੁਰਾਣਾ ਨਗਰ ਹਿਜਲੀ (ਹਿਜਿਲੀ) ਹੈ, ਜੋ ਰਸੂਲਪੁਰ ਦਰਿਆ ਦੇ ਦਹਾਨੇ ਤੇ ਹੈ. ਕਿਸੇ ਸਮੇਂ ਇੱਥੇ ਤਜਾਰਤੀ ਮਾਲ ਲਿਆਉਣ ਵਾਲੀ ਕਿਸ਼ਤੀਆਂ ਦਾ ਵੱਡਾ ਪ੍ਰਸਿੱਧ ਅੱਡਾ ਸੀ. "ਹਿਜਲੀਬੰਦਰ ਕੋ ਰਹੈ ਬਾਨੀਰਾਇ ਨਰੇਸ." (ਚਰਿਤ੍ਰ ੧੪੦)


ਅ਼. [حجِاب] ਹ਼ਿਜਾਬ. ਸੰਗ੍ਯਾ- ਪੜਦਾ. ਆਵਰਣ.


ਅ਼. [ہجِا] ਅੱਖਰ ਜੋੜਨ ਦੀ ਕ੍ਰਿਯਾ. Spelling. ਸ਼ਬਦਾਂ ਦੇ ਅੱਖਰ ਮਾਤ੍ਰਾ ਦੇ ਜੋੜ.