ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [غِلاظت] ਗ਼ਿਲਾਜਤ. ਮੋਟਾ ਹੋਣ ਦਾ ਭਾਵ- ਮੋਟਾਈ. ਗਾੜ੍ਹਾਪਨ। ੨. ਭਾਵ- ਮੈਲ. ਗੰਦਗੀ.


ਦੇਖੋ, ਗਲਾਨਿ. "ਗਈ ਗਿਲਾਨਿ ਸਾਧ ਕੈ ਸੰਗਿ." (ਰਾਮ ਮਃ ੫)


ਬਾਲਿਸ਼ਤ. ਗਿੱਠ. ਦੇਖੋ, ਗਿਸਟ. "ਸਵਾ ਗਿਲਿਸਤ ਪ੍ਰਮਾਨ ਕੀ ਚੋਟੀ ਸਿਰ ਕੇਸ." (ਗੁਪ੍ਰਸੂ)


ਵਿ- ਨਿਗਲਣ ਵਾਲਾ. ਦੇਖੋ, ਗਿਲ.


ਵਿ- ਗਿੱਲੀ. ਆਰਦ੍ਰ. "ਗਿਲੀ ਗਿਲੀ ਰੋਡੜੀ." (ਵਾਰ ਮਾਰੂ ੨. ਮਃ ੫) ਦ੍ਰਵੀ ਹੋਈ ਗੁੜ ਦੀ ਰੋੜੀ। ੨. ਨਿਗਲੀ ਹੋਈ. ਦੇਖੋ, ਗਿਲ। ੩. ਫ਼ਾ. [گِلی] ਮਿੱਟੀ ਦਾ. ਖ਼ਾਕੀ.