ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. क्षयोना- ਕ੍ਸ਼੍‍ਯੋਨਾ. ਸੰਗ੍ਯਾ- ਨ੍ਯੂਨਤਾ. ਕਮੀ. ਘਾਟਾ. "ਖਖਾ! ਖੂਨਾ ਕਛੁ ਨਹੀ ਤਿਸੁ ਸਮ੍ਰਥ ਕੇ ਪਾਹਿ." (ਬਾਵਨ)


ਵਿ- ਖ਼ੂਨ ਕਰਨ ਵਾਲਾ. ਹਤ੍ਯਾਰਾ। ੨. ਜਾਲਿਮ। ੩. ਲਹੂਰੰਗਾ.


ਫ਼ਾ. [خوُب] ਵਿ- ਉੱਤਮ. . ਉਮਦਾ. ਸ਼੍ਰੇਸ੍ਠ. "ਖੂਬ ਤੇਰੋ ਨਾਮ." (ਭੈਰ ਮਃ ੫) ੨. ਭਲਾ. ਚੰਗਾ.