ਜ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [جانور] ਸੰਗ੍ਯਾ- ਪ੍ਰਾਣਧਾਰੀ. ਪ੍ਰਾਣੀ. ਜੰਤੁ. ਜੀਵ.


ਦੇਖੋ, ਜਨ੍ਹੁਸੁਤਾ ਅਤੇ ਜਾਹਰਨਵੀ.


ਕ੍ਰਿ- ਜਾਣਾ. ਗਮਨ ਕਰਨਾ। ੨. ਵਿ- ਜਾਣਿਆ. ਸਮਝਿਆ। ੩. ਫ਼ਾ. [جاناں] ਜਾਨਾਂ. ਮਾਸ਼ੂਕ. ਪਿਆਰਾ. ਪ੍ਰੇਮ ਦਾ ਪਾਤ੍ਰ.


ਜਣਾਉਂਦਾ (ਲਖਾਉਂਦਾ) ਹੈ. "ਆਪਸ ਕਉ ਜਾਨਾਤ." (ਗੂਜ ਮਃ ੫)


ਫ਼ਾ. [جانانہ] ਮਾਸ਼ੂਕ (ਪਿਆਰੇ) ਦਾ। ੨. ਪਿਆਰੇ ਵਾਂਙ.


ਕ੍ਰਿ. ਵਿ- ਜਾਣਕੇ. "ਜਾਨਿ ਅਜਾਨ ਭਏ ਹਮ ਬਾਵਰ." (ਸੋਰ ਰਵਿਦਾਸ) ੨. ਜਨ (ਦਾਸ) ਨੂੰ. ਸੇਵਕ ਤਾਂਈਂ. "ਸਰਨਿ ਆਇਓ ਉਧਰੁ ਨਾਨਕ ਜਾਨਿ." (ਕਾਨ ਮਃ ੫) ੩. ਜੀਵਨ (ਜਿੰਦਗੀ) ਮੇਂ. ਜੀਵਨ ਭਰ. "ਸਗਲੀ ਜਾਨਿ ਕਰਹੁ ਮਉਦੀਫਾ." (ਮਾਰੂ ਸੋਲਹੇ ਮਃ ੫) ਦੇਖੋ, ਮਉਦੀਫਾ। ੪. ਸੰ. ਸੰਗ੍ਯਾ- ਭਾਰਯਾ. ਜੋਰੂ. ਵਹੁਟੀ। ੫. ਦੇਖੋ, ਜਾਨੀ.


ਅ਼. [جانِب] ਤ਼ਰਫ਼ ਓਰ। ੨. ਕਿਨਾਰਾ.


ਕ੍ਰਿ. ਵਿ- ਜਾਣਬੁੱਝਕੇ. ਸੋਚ ਸਮਝਕੇ. "ਜਾਨਿ ਬੂਝਿ ਅਪਨਾ ਕੀਓ ਨਾਨਕ." (ਧਨਾ ਮਃ ੫)


ਵਿ- ਜਾਣਨ ਯੋਗ੍ਯ. ਗ੍ਯਾਤਵ੍ਯ। ੨. ਗ੍ਯਾਨੀ. ਜਾਨਕਾਰ.