ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਚੌਦਹ ਭੁਵਨ. ਦੇਖੋ, ਭਵਨ ਚਤੁਰਦਸ਼.


ਭੁਵਨ (ਜਗਤ) ਦਾ ਈਸ਼੍ਵਰ, ਜਗਤਨਾਥ। ੨. ਪ੍ਰਿਥਿਵੀਪਤਿ. "ਤ੍ਯਾਗੀ ਹਠੀ ਸੂਰ ਭੁਵਨੇਸ਼੍ਵਰ." (ਸਲੋਹ)


ਦੁਰਗਾ. ਦੇਖੋ, ਦੇਵੀ ਭਾਗਵਤ ਸਕੰਧ ੭. ਅਃ ੨੯.


ਭੂਮਿਪਾਲ. ਰਾਜਾ. "ਘਾਇਲ ਭਯੋ ਭੁਵਾਲੂ ਤੈਸੇ." (ਨਾਪ੍ਰ)


ਭੂਮਿ. ਪ੍ਰਿਥਿਵੀ.


ਸੰ. ਹਵਿਸ਼੍ਯਦ. ਹਵਨ ਕਰਨ ਯੋਗ੍ਯ ਅੰਨ ਨੂੰ ਅਗਨਿ ਵਿੱਚ ਦੇਣ ਵਾਲਾ ਬ੍ਰਾਹਮਣ. ਰਿਤ੍ਵਜ. "ਏਕ ਏਕ ਅਨੇਕ ਸੰਪਤਿ ਦੀਜੀਐ ਭੁਵਿਖੇਧ." (ਪਾਰਸਾਵ)


ਭੂ (ਪ੍ਰਿਥਿਵੀ) ਤੋਂ ਉੱਚਾ ਹੋਣਾ. ਕੁੱਦਣਾ. ਉਛਲਣਾ.