ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਅਟਲਰਾਇ ਜੀ.


ਸੰਗ੍ਯਾ- ਸਤਿਸੰਗ। ੨. ਗ੍ਯਾਨਪਦ। ੩. ਧ੍ਰੁਵਮੰਡਲ.


ਸੰਗ੍ਯਾ- ਅਚਲ ਮੰਡਲ ਵਾਲਾ. ਧ੍ਰੁਵ. "ਗਾਵਹਿ ਗੁਣ ਧੋਮੁ ਅਟਲਮੰਡਲਵੈ." (ਸਵੈਯੇ ਮਃ ੧. ਕੇ)


ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਸੁਪੁਤ੍ਰ, ਜੋ ਮਾਤਾ ਮਹਾਂਦੇਵੀ (ਸੂਰਜ ਪ੍ਰਕਾਸ਼ ਅਨੁਸਾਰ ਮਾਤਾ ਨਾਨਕੀ ਜੀ) ਦੇ ਉਦਰ ਤੋਂ ਸੰਮਤ ੧੬੭੬ ਵਿੱਚ ਅੰਮ੍ਰਿਤਸਰ ਜਨਮੇ, ਅਤੇ ਉਸੇ ਥਾਂ ਸਾਵਣ ਬਦੀ ੧੦. (ਗੁਪ੍ਰਸੂ ਅੱਸੂ ਬਦੀ ੧੦) ਸੰਮਤ ੧੬੮੫ ਨੂੰ ਜੋਤੀਜੋਤਿ ਸਮਾਏ. ਇਨ੍ਹਾਂ ਦੀ ਸਮਾਧੀ ਪੁਰ ਨੌ ਛੱਤਾ ਮੰਦਿਰ ਬਣਿਆ ਹੋਇਆ ਹੈ.¹ ਇਸ ਦੀ ਨਿਉਂ ਪ੍ਰੇਮੀ ਸਿੱਖਾਂ ਨੇ ਸੰਮਤ ੧੮੩੫ ਵਿੱਚ ਰੱਖੀ, ਫੇਰ ਸਰਦਾਰ ਜੋਧ ਸਿੰਘ ਰਾਮਗੜ੍ਹੀਏ ਨੇ ਸੰਮਤ ੧੮੪੧ ਵਿੱਚ ਕੁਝ ਮੰਜ਼ਲਾਂ ਬਣਵਾਈਆਂ. ਅਜੇ ਭੀ ਕਈ ਮੰਜ਼ਲਾਂ ਦਾ ਬਰਾਂਡਾ ਬਣਨਾ ਬਾਕੀ ਹੈ, ਇਸ ਥਾਂ ਅਭ੍ਯਾਗਤਾਂ ਨੂੰ ਸ਼ਹਿਰ ਦੇ ਪ੍ਰੇਮੀਆਂ ਵੱਲੋਂ ਸਦਾ ਹੀ ਅੰਨ ਮਿਲਦਾ ਰਹਿੰਦਾ ਹੈ, ਅਤੇ ਇਹ ਕਹਾਵਤ ਅਕਸਰ ਲੋਕਾਂ ਦੇ ਮੁੱਖੋਂ ਸੁਣੀਦੀ ਹੈ:-#"ਬਾਬਾ ਅਟੱਲ, ਪੱਕੀ ਪਕਾਈ ਘੱਲ."


ਵਿ- ਅਟਲਤਾ ਵਾਲਾ. ਨਾ ਚਲਾਇਮਾਨ ਹੋਣ ਵਾਲਾ. "ਇਕ ਸਾਧੁਬਚਨ ਅਟਲਾਧਾ." (ਸਾਰ ਮਃ ੫)


ਸੰ. अटवी. ਸੰਗ੍ਯਾ- ਜੰਗਲ. ਬਨ (ਵਨ). "ਮਹਾਂ ਉਦਿਆਨ ਅਟਵੀ ਤੇ ਕਾਢੇ."#(ਸਾਰ ਮਃ ੫)


ਸੰ. अट्ट- ਅੱਟ. ਸੰਗ੍ਯਾ- ਅੱਟਾਲਿਕਾ. ਅਟਾਰੀ ਉੱਪਰਲੀ ਮੰਜ਼ਿਲ ਦਾ ਹਵਾਦਾਰ ਚੌਬਾਰਾ. ਦੇਖੋ, ਅੰ. Attic.


ਸੰਗ੍ਯਾ- ਅਟੇਰਨ ਪੁਰ ਲਪੇਟਿਆ ਸੂਤ ਦਾ ਗੁੱਛਾ- ੨ ਤਖ਼ਮੀਨਾ. ਅੰਦਾਜ਼ਾ.