ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. कग्पत्र ਕਰਪਤ੍ਰ. ਸੰਗ੍ਯਾ- ਆਰਾ. ਲੱਕੜੀ ਚੀਰਨ ਦਾ ਇੱਕ ਦੰਦੇਦਾਰ ਸੰਦ. "ਮਨੋ ਰੂਖ ਕਟੇ ਕਰਵਤ੍ਰਨ ਕੇ." (ਕ੍ਰਿਸਨਾਵ) ੨. ਪੁਰਾਣੇ ਸਮੇਂ ਕਾਸ਼ੀ ਅਤੇ ਪ੍ਰਯਾਗ ਵਿੱਚ ਇੱਕ ਆਰਾ ਸੀ, ਜਿਸ ਹੇਠ ਅਨੇਕਾਂ ਲੋਕ ਮੁਕਤਿ ਪਾਉਣ ਲਈ ਕਟ ਮਰਦੇ ਸਨ. "ਅਰਧ ਸਰੀਰ ਕਟਾਈਐ ਸਿਰਿ ਕਰਵਤੁ ਧਰਾਇ." (ਸ੍ਰੀ ਅਃ ਮਃ ੧)


ਕਦਮਾਂ. ਡਿੰਘਾਂ. "ਦੁਇ ਕਰਵਾ ਕਰ ਤਿੰਨ ਲੋਅ." (ਭਾਗੁ) ਵਾਮਨ ਨੇ ਤਿੰਨ ਲੋਕ ਦੋ ਕਦਮ ਕੀਤੇ। ੨. ਵਿ- ਕੜਵਾ. ਕੁਟ. ਕੌੜਾ। ੩. ਸੰਗ੍ਯਾ- ਮਿੱਟੀ ਦਾ ਲੋਟਾ. ਸੰ. ਕਰ੍‍ਕਾ. ਮੱਘਾ. "ਕਾਚੈ ਕਰਵੈ ਰਹੈ ਨ ਪਾਨੀ." (ਸੂਹੀ ਕਬੀਰ) "ਕਰਵੈ ਹੋਇ ਸੁ ਟੋਟੀ ਰੇਖੈ." (ਭਾਗੁ) ਜੋ ਲੋਟੇ ਵਿੱਚ ਹੈ, ਉਹੀ ਟੂਟੀ ਵਿੱਚੋਂ ਨਿਕਲਦਾ ਹੈ.


ਸੰਗ੍ਯਾ- ਕਟੁਤਾ. ਕੜਵਾਈ. ਕੌੜੱਤਣ। ੨. ਦੂਜੇ ਪਾਸੋਂ ਕਰਾਉਣ ਦੀ ਕ੍ਰਿਯਾ.


ਸੰ. ਕਰਬਾਲ. ਸੰਗ੍ਯਾ- ਨੌਂਹ (ਨਾਖ਼ੂਨ) ਜੋ ਕਰ (ਹੱਥ) ਦਾ ਬਾਲ (ਪੁਤ੍ਰ) ਹੈ। ੨. ਤਲਵਾਰ, ਜੋ ਨਾਖੂਨ ਦੀ ਸ਼ਕਲ ਜੇਹੀ ਖ਼ਮਦਾਰ ਹੈ. ਸ਼ਮਸ਼ਾਰ. "ਕਰਵਾਰ ਉਭਾਰਤ ਵਾਰ ਕਰ੍ਯੋ." (ਗੁਪ੍ਰਸੂ) "ਕਾਲਯੁਧ ਕਰਵਾਰ." (ਸਨਾਮਾ)