ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਖੂਲ੍ਹਿ.


ਖੁਲ੍ਹੀ. "ਖੂਲੀ ਗੰਠਿ, ਉਠੋ ਲਿਖਿਆ ਆਇਆ." (ਤੁਖਾ ਛੰਤ ਮਃ ੧) ਪ੍ਰਾਣਾਂ ਦੀ ਗੱਠ ਖੁਲ ਗਈ.


ਖੁਲ ਗਏ.


ਖੁਲ੍ਹੇ. "ਕਿਊ ਖੂਲੈ ਗਲਜੇਵੜੀ?" (ਗਉ ਛੰਤ ਮਃ ੧)


ਸੰ. क्षुल ਕ੍ਸ਼ੁੱਲ. ਵਿ- ਤੁੱਛ. ਅਦਨਾ. "ਮਹਾਮੁਖ ਖੂਲ੍ਹਿ ਮਾਹਬਿਖ ਖਾਇ." (ਪ੍ਰਭਾ ਮਃ ੧) ੨. ਕ੍ਰਿ. ਵਿ- ਖੁਲ੍ਹੇ ਤੌਰ ਪੁਰ, ਬਿਨਾ ਸ਼ੰਕਾ. ਪੂਰੀ ਆਜ਼ਾਦੀ ਨਾਲ.


ਖੁਲ੍ਹ ਗਏ. "ਖੂਲ੍ਹੇ ਬੰਧਨ ਮੁਕਤਿ ਗੁਰਿ ਕੀਨੀ." (ਸਾਰ ਮਃ ੫)


ਸੰਗ੍ਯਾ- ਕੋਨ. ਕਿਨਾਰਾ. ਗੁੱਠ.


ਸੰਗ੍ਯਾ- ਕੂਟ. ਕੁੰਟ. ਦਿਸ਼ਾ. ਤਰਫ.


ਸੰਗ੍ਯਾ- ਕਿੱਲਾ. ਮੇਖ.


ਸੰਗ੍ਯਾ- ਕਿੱਲੀ. ਮੇਖ.