ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਫ਼ਾ. [تافتن] ਕ੍ਰਿ- ਫੇਰਨਾ। ੨. ਵੱਟਣਾ। ੩. ਮਰੋੜਨਾ। ੪. ਚਮਕਣਾ। ੫. ਕ੍ਰੋਧ ਹੋਣਾ। ੬. ਸੂਰਜ ਦਾ ਚੜ੍ਹਨਾ.


ਫ਼ਾ. [تافتہ] ਸੰਗ੍ਯਾ- ਦੋ ਰੰਗ ਦੇ ਤਾਣੇ ਵਾਣੇ ਵਾਲਾ ਚਮਕੀਲਾ ਰੇਸ਼ਮੀ ਵਸਤ੍ਰ. ਧੁੱਪਛਾਉਂ. ਅੰਗ੍ਰੇਜ਼ੀ ਅਤੇ ਇਟਾਲੀਅਨ teffeta । ੨. ਵਿ- ਫੇਰਿਆ ਹੋਇਆ. ਘੁਮਾਇਆ ਹੋਇਆ. ਵੱਟਿਆ ਹੋਇਆ.


ਫ਼ਾ. [تاب] ਸੰਗ੍ਯਾ- ਤਾਪ. ਗਰਮੀ। ੨. ਚਮਕ ਦੀਪ੍ਤਿ. "ਅਸ ਕੋ ਤਾਬ ਸਹੈ ਸਤਗੁਰੁ ਕੀ." (ਨਾਪ੍ਰ) ੩. ਕ੍ਰੋਧ। ੪. ਬਲ. ਸ਼ਕਤਿ। ੫. ਧੁੱਪ. ਆਤਪ.


ਫ਼ਾ. [تابدان] ਸੰਗ੍ਯਾ- ਰੌਸ਼ਨਦਾਨ. ਮੋਘਾ, ਜਿਸ ਵਿੱਚਦੀਂ ਧੁੱਪ ਘਰ ਅੰਦਰ ਆਵੇ.


[تابناک] ਵਿ- ਚਮਕੀਲਾ. ਰੌਸ਼ਨ। ੨. ਤਾਪਕ. ਗਰਮੀ ਦੇਣ ਵਾਲਾ.


ਫ਼ਾ. [تاباں] ਵਿ- ਤਾਬ (ਚਮਕ) ਵਾਲਾ. ਰੌਸ਼ਨ.


ਦੇਖੋ, ਤਾਬੇ.