ਥ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
thermos, thermos flask, vacuum flask or bottle
thresher, threshing machine
ਸੰਗ੍ਯਾ- ਥਾਨੇ ਦਾ ਮੁੱਖ ਅਧਿਕਾਰੀ. ਪੁਲਿਸ ਦਾ ਕਰਮਚਾਰੀ. ਦੇਖੋ, ਥਾਣਾ ੨.
ਸੰ. ਸ੍ਥਾਨਾਂਤਰ. ਸੰਗ੍ਯਾ- ਦੂਸਰਾ ਅਸਥਾਨ.
ਸ੍ਥਾਨਾਂਤਰ ਮੇਂ. ਦੂਸਰੇ ਸ੍ਥਾਨ ਵਿੱਚ.
ਦੇਖੋ, ਥਾਪਨ। ੨. ਸੰਗ੍ਯਾ- ਤਬਲੇ ਅਥਵਾ ਮ੍ਰਿਦੰਗ ਪੁਰ ਪੂਰੇ ਹੱਥ ਦਾ ਪ੍ਰਹਾਰ. ਥਪਕੀ. "ਲਗਤ ਢੋਲਕ ਥਾਪ ਹੈ." (ਸਲੋਹ) ੩. ਥੱਪੜ. ਤਮਾਚਾ। ੪. ਸ੍ਥਿਤਿ. ਮਰਯਾਦਾ. "ਥਾਪ੍ਯੋ ਸਭੈ ਜਿਹ ਥਾਪ." (ਜਾਪੁ) ੫. ਥਾਪੜਨ ਦੀ ਕ੍ਰਿਯਾ. ਪ੍ਯਾਰ ਨਾਲ ਬੱਚੇ ਨੂੰ ਥਪਕੀ ਦੇਣ ਦੀ ਕ੍ਰਿਯਾ. ਦੇਖੋ, ਥਾਪਿ ੨.
ਸੰ. ਸ੍ਥਾਪਨ. ਸੰਗ੍ਯਾ- ਕ਼ਾਇਮ ਕਰਨ ਦੀ ਕ੍ਰਿਯਾ. ਸ੍ਥਾਪਨ ਦਾ ਭਾਵ. "ਥਾਪਿਆ ਨ ਜਾਇ ਕੀਤਾ ਨ ਹੋਇ." (ਜਪੁ) ੨. ਕਿਸੇ ਅਧਿਕਾਰ (ਪਦਵੀ) ਤੇ ਥਾਪਣ ਦਾ ਕਰਮ. "ਜਲਧਿ ਬਾਂਧਿ ਧ੍ਰੂ ਥਾਪਿਓ ਹੋ." (ਸੋਰ ਨਾਮਦੇਵ)
ਵਿ- ਸ੍ਥਾਪ੍ਯ. ਸ੍ਥਾਪਨ ਯੋਗ੍ਯ. ਪ੍ਰਤਿਸ੍ਠਾ ਲਾਇਕ਼. "ਕਿ ਸਰਬਤ੍ਰ ਥਾਪਯੈ." (ਜਾਪੁ)