ਫ਼ਾ. [پشمینہ] ਪਸ਼ਮੀਨਹ. ਸੰਗ੍ਯਾ- ਪਸ਼ਮ (ਉਂਨ) ਦਾ ਵਸਤ੍ਰ. ਸਰਦ ਦੇਸ਼ ਦੀ ਭੇਡ ਆਦਿ ਦੀ ਕੋਮਲ ਉਂਨ ਤੋਂ ਬਣਿਆ ਕਪੜਾ.
ਫ਼ਾ. [پسپا] ਵਿ- ਪਿੱਛੇ ਹਟਿਆ ਹੋਇਆ. ਜਿਸ ਨੇ ਪਿੱਛੇ ਪੈਰ ਰੱਖਿਆ ਹੈ.
ਫ਼ਾ. [پشم] ਪਸ਼ਮ. ਸੰਗ੍ਯਾ- ਭੇਡ ਬਕਰੀ ਆਦਿ ਦੇ ਰੋਮ. ਉਂਨ. ਰੋਮਾਵਲੀ.
ਸੰ. ਪ੍ਸ੍ਰਵਣ. ਸੰਗ੍ਯਾ- ਚੁਇਣਾ. ਟਪ- ਕਣਾ, "ਪੂਰਬ ਅਸਥਨ ਮੇ ਕੁਛ ਨਾਹੀ, ਪੁਨ ਪਯ ਪਸਮਤ ਧਾਰਾ." (ਨਾਪ੍ਰ) ਪਯਧਾਰਾ ਪ੍ਰਸਵਤਿ। ੨. ਪਯ (ਦੁੱਧ) ਦਾ ਸ੍ਰਵਣ (ਚੁਇਣਾ). ਪਯਸ੍ਰਵਣ। ੩. ਲੇਵੇ ਵਿੱਚੋਂ ਥਣਾਂ ਅੰਦਰ ਦੁੱਧ ਦੇ ਆਉਣ ਦਾ ਭਾਵ.
ਕ੍ਰਿ- ਪੁਸ੍ਰਵਣ ਕਰਾਉਣਾ. ਟਪਕਾਉਣਾ. ਚੁਆਉਣਾ। ੨. ਗਊ ਮੈਂਹ ਆਦਿ ਪਸ਼ੂਆਂ ਨੂੰ ਪਯ ਸ੍ਰਵਣ (ਦੁੱਧ ਟਪਕਾਉਣ) ਲਈ ਤਿਆਰ ਕਰਨਾ.
expanse, spread or scattered condition; figurative usage the entire creation, cosmos
see ਪਨਸਾਰੀ
exclusive, kept aside; aloof