ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

contingent, conditional


ਅ਼. [مصد] ਸੰਗ੍ਯਾ- ਸਦਰ (ਨਿਕਲਣ) ਦਾ ਥਾਂ। ੨. ਮੂਲ. ਜੜ। ੩. ਸ਼ਬਦਾਂ ਦੇ ਮੂਲਰੂਪ ਧਾਤੁ. ਦੇਖੋ, ਧਾਤੁ ਸ਼ਬਦ ਦਾ ਅੰਗ ੧੬.


ਅ਼. [مسند] ਸੰਗ੍ਯਾ- ਸਨਦ (ਸਹਾਰਾ ਲਾਉਣ) ਦੀ ਥਾਂ। ੨. ਆਸਰਾ. ਆਧਾਰ। ੩. ਤਕੀਆ। ੪. ਗੱਦੀ. ਤਖ਼ਤ. ਸਿੰਘਾਸਨ.


ਗੱਦੀ ਤੇ ਬੈਠਣ ਵਾਲਾ. ਮਹੰਤ ਮਹਾਰਾਜਾ ਆਦਿਕ ਲੋਕ.


ਅ਼. [مشنوی] ਮਸਨਾ (ਦੋ ਦੋ) ਦਾ ਹੋਵੇ ਮੇਲ ਜਿਸ ਵਿੱਚ. ਅ਼ਰਬੀ ਭਾਸਾ ਵਿੱਚ ਉਸ ਛੰਦ ਨੂੰ ਮਸਨਵੀ ਆਖਦੇ ਹਨ, ਜਿਸ ਦੇ ਦੋ ਦੋ ਪਦ ਸਮਾਨ ਅਨੁਪ੍ਰਾਸ ਦੇ ਹੋਣ. ਇਸ ਛੰਦ ਦਾ ਵਿਸ਼ੇਸ ਕਰਕੇ ਲੱਛਣ ਹੈ- ਪ੍ਰਤਿ ਚਰਣ ੧੯. ਮਾਤ੍ਰਾ, ੧੨- ੭ ਪੁਰ ਵਿਸ਼੍ਰਾਮ.#ਉਦਾਹਰਣ-#ਜੇ ਕਿਸੇ ਦੇ ਕਰੇ ਗੁਣ, ਹੈ ਖੋਂਵਦਾ,#ਨੀਂਦ ਸੁਖ ਦੀ ਸੋ ਕਦੇ, ਨਾ ਸੋਂਵਦਾ. ×××#(੨) ਜੇ ਇਸ ਛੰਦ ਦੇ ਅੰਤ ਯਗਣ,  ਦਾ ਨਿਯਮ ਕਰ ਦਿੱਤਾ ਜਾਵੇ, ਤਦ "ਸੁਮੇਰੁ" (ਛੰਦ ਬਣ ਜਾਵੇਗਾ, ਯਥਾ-#ਜਗਤ ਕੇ ਨਾਥ ਕੋ ਨਿਤ, ਚਿੱਤ ਧ੍ਯਾਵੋ,#ਜਨਮ ਅਰੁ ਮਰਣ ਮੇ ਨਾ, ਫੇਰ ਆਵੋ. ×××


ਅ਼. [مصنوُئی] ਵਿ- ਸਨਅ਼ (ਬਣਾਉਣ) ਦਾ ਭਾਵ ਹੈ ਜਿਸ ਵਿੱਚ. ਬਣਾਉਟੀ. ਜੋ ਅਸਲ ਨਹੀਂ.


ਦੇਖੋ, ਮਸਨਦ.


a kind of pulse, lentil, Ernum lens, Lens esculanta, or Lens culinaris