ਖ਼ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [خُرافات] ਸੰਗ੍ਯਾ- ਖ਼ੁਰਫ਼ਾਤ (ਬਕਵਾਸ) ਦਾ ਬਹੁ ਵਚਨ. ਵ੍ਰਿਥਾ ਬਾਤਾਂ.


ਅ਼. [خُلص] ਖ਼ੁਲਸ. ਵਿ- ਪਵਿਤ੍ਰ. ਖ਼ਾਲਿਸ. ਨਿਰੋਲ.


ਅ਼. [خُلد] ਸੰਗ੍ਯਾ- ਹਮੇਸ਼ਾਂ ਰਹਿਣਾ. ਨਿੱਤ ਦੀ ਇਸਥਿਤੀ। ੨. ਨਿੱਤ ਰਹਿਣ ਦੀ ਥਾਂ। ੩. ਸੁਰਗ. ਬਹਿਸ਼੍ਤ.


ਅ਼. [خُلاص] ਖ਼ੁਲਾਸ. ਖ਼ਲਾਸ (ਨਿਰਬੰਧ) ਹੋਣ ਦਾ ਭਾਵ। ੨. ਵਿ- ਬੰਧਨ ਰਹਿਤ. ਮੁਕ੍ਤ.


ਬਟਾਲਾ ਨਿਵਾਸੀ ਸੁਜਾਨਰਾਇ ਦਾ ਸਨ ੧੬੯੭ ਵਿੱਚ ਲਿਖਿਆ ਪੰਜਾਬ ਦਾ ਇਤਿਹਾਸ. ਇਸ ਦੇ ਦੋ ਭਾਗ ਹਨ, ਇੱਕ ਵਿੱਚ ਪੰਜਾਬ ਦੇ ਵਡੇ ਵਡੇ ਨਗਰਾਂ ਤੇ ਅਸਥਾਨਾਂ ਦਾ ਜਿਕਰ ਹੈ, ਜਿਸ ਤੋਂ ਉਸ ਸਮੇਂ ਦਾ ਜੁਗਰਾਫੀਆ ਮਲੂਮ ਹੁੰਦਾ ਹੈ, ਅਤੇ ਦੂਜੇ ਵਿੱਚ ਬਾਦਸ਼ਾਹਾਂ ਦਾ ਇਤਿਹਾਸ ਹੈ. ਇਸ ਕਿਤਾਬ ਵਿੱਚ ਸਿੱਖਾਂ ਦੀ ਯੋਗ ਉਪਮਾ ਕੀਤੀ ਹੋਈ ਹੈ.


ਅ਼. [خُلاصہ] ਖ਼ੁਲਾਸਹ. ਸੰਗ੍ਯਾ- ਸਾਰ. ਸੰਖੇਪ. ਨਿਚੋੜ। ੨. ਦੇਖੋ, ਖੁਲਾਸ। ੩. ਧਾਰਮਿਕ ਨਿਯਮਾਂ ਦੀ ਪਾਬੰਦੀ ਤ੍ਯਾਗਣ ਵਾਲਾ. "ਰਹਿਤ ਤ੍ਯਾਗ ਤਿਨ ਨੇ ਕਰੀ ਭਏ ਖੁਲਾਸੇ ਸੋਇ." (ਗੁਰੁਸੋਭਾ)


ਫ਼ਾ. [خوُ] ਸੰਗ੍ਯਾ- ਸੁਭਾਉ. ਆਦਤ. ਖ਼ਸਲਤ.


ਫ਼ਾ. [خوُک] ਸੰਗ੍ਯਾ- ਸੂਰ. ਸ਼ੂਕਰ. "ਖੂਕ ਮਲਹਾਰੀ ਗਜ ਗਦਹਾ ਬਿਭੂਤਧਾਰੀ." (ਅਕਾਲ)


ਫ਼ਾ. [خوُبصوُرت] ਖ਼ੂਬਸੂਰਤ. ਵਿ- ਸੁੰਦਰ. ਸੋਹਣੀ ਸ਼ਕਲ ਵਾਲਾ.


ਫ਼ਾ. [خوُب کلاں] ਖ਼ਾਕਸੀ. ਰਾਮਸਰ੍ਹੋਂ. ਇਸ ਦੀ ਤਾਸੀਰ ਗਰਮ ਤਰ ਹੈ. ਹ਼ਕੀਮ ਇਸ ਨੂੰ ਤੋਰਕੀ ਆਦਿ ਤਾਪ ਦੂਰ ਕਰਨ ਲਈ ਵਰਤਦੇ ਹਨ. Sisysmbrium Irio.


ਫ਼ਾ. [خوُبانی] ਖ਼ੁਰਮਾਨੀ. Apricot. ਆੜੂ ਦੀ ਕਿਸਮ ਦਾ ਇੱਕ ਫਲ. ਦੇਖੋ, ਜਰਦਾਲੂ.


ਫ਼ਾ. [خوُباں] ਖ਼ੂਬ ਦਾ ਬਹੁਵਚਨ। ੨. ਭਾਵ- ਮਾਸ਼ੂਕ. ਪਿਆਰਾ.