ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਕਠੋਰ. "ਕਰੜਾ ਮਨਮੁਖ ਗਾਵਾਰੁ." (ਸਿਧਗੋਸਟਿ) ੨. ਔਖਾ- ਔਖੀ. ਮੁਸ਼ਕਿਲ, "ਗੁਰੁ ਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖਸਾਰੁ." (ਸਵਾ ਮਃ ੪)


ਦੇਖੋ, ਕਲਾ. "ਸਭ ਤਜੀ ਮਨੈ ਕੀ ਕਾਮਕਰਾ." (ਆਸਾ ਮਃ ੫) "ਗ੍ਵਾਰਨਿ ਚੰਦਕਰਾ ਸੀ." (ਕ੍ਰਿਸਨਾਵ) ਗੋਪੀ ਚੰਦ੍ਰਮਾਂ ਦੀ ਕਲਾ ਜੇਹੀ.


ਕਰਾਉਂਦਾ ਹੈ. "ਜੇਹਾ ਕਰਾਇਹ ਤੇਹਾ ਹਉ ਕਰੀ ਵਖਿਆਨੁ." (ਸੂਹੀ ਮਃ ੪) ੨. ਤੂੰ ਕਰਾਵੇਂ। ੩. ਕਰਾਈਂ. ਮੈਂ ਕਰਾਵਾਂ.