ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [تابوُت] ਸੰਗ੍ਯਾ- ਉਹ ਸੁੰਦੂਕ਼, ਜਿਸ ਵਿੱਚ ਲੋਥ ਬੰਦ ਕੀਤੀ ਜਾਵੇ. "ਤਾਬੂਤ ਅੰਦਰ ਦਖਲ ਕਰ ਭਟ ਪਠੈਦੀਨੇ ਸ਼ਾਹ ਪੈ." (ਸਲੋਹ)


ਅ਼. [تابعِ] ਤਾਬਿਅ਼. ਵਿ- ਪੈਰਵੀ ਕਰਨ ਵਾਲਾ. ਅਨੁਗਾਮੀ। ੨. ਅਧੀਨ. ਮਾਤਹ਼ਤ.


ਗੁਰੂ ਗ੍ਰੰਥਸਾਹਿਬ ਦੀ ਹਾਜਰੀ ਵਿੱਚ ਚੌਰ ਲੈਕੇ ਬੈਠਣਾ.


ਵ੍ਯ- ਤੋ ਭੀ. ਇਸ ਪੁਰ ਭੀ. "ਤਾਭੀ ਚੀਤਿ ਨ ਰਾਖਸਿ ਮਾਇਆ." (ਆਸਾ ਕਬੀਰ) ਤਾਂਭੀ ਮਾਤਾ ਚਿੱਤ ਵਿੱਚ ਰੰਜ ਨਹੀਂ ਰਖਦੀ.


ਸੰ. ਤਾਮਸ. ਸੰਗ੍ਯਾ- ਤਮੋਗੁਣ. "ਰਾਜ ਬਿਨਾਸੀ ਤਾਮ ਬਿਨਾਸੀ." (ਸਾਰ ਮਃ ੫) ੨. ਚਿੰਤਾ. ਫ਼ਿਕਰ। ੩. ਦੁੱਖ. ਕਲੇਸ਼। ੪. ਵਿ- ਭਯੰਕਰ. "ਜਿਨੈ ਕਿੱਤਿਯੰ ਜਿੱਤਿਯੰ ਫੌਜ ਤਾਮੰ." (ਵਿਚਿਤ੍ਰ) ੫. ਅ਼. [طعام] ਤ਼ਆ਼ਮ. ਸੰਗ੍ਯਾ- ਸੁਆਦ. ਲੱਜਤ। ੬. ਖਾਣਾ. ਭੋਜਨ। ੭. ਅ਼. [تام] ਵਿ- ਸੰਪੂਰ੍‍ਣ. ਪੂਰਾ.


ਅ਼. [طامع] ਵਿ- ਤ਼ਮਅ਼ ਵਾਲਾ. ਲਾਲਚੀ. ਲੋਭੀ.