ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦਿਨ ਵਿੱਚ. "ਰਾਤੀ ਕਾਲੁ ਘਟੈ ਦਿਨਿ ਕਾਲੁ." (ਵਾਰ ਮਲਾ ਮਃ ੧) ਕਾਲ (ਉਮਰ) ਘਟੈ.


ਦਿਨ ਦਾ ਈਸ਼. ਦਿਨ ਦਾ ਸ੍ਵਾਮੀ, ਸੂਰਜ. ਦਿਨੇਸ਼. ਦਿਨੇਂਦ੍ਰ.


ਸੰ. ਦਿਨਕਰ. ਸੂਰਜ. "ਕਦ ਦਿਨੀਅਰੁ ਦੇਖੀਐ?" (ਆਸਾ ਛੰਤ ਮਃ ੫) ੨. ਦੇਖੋ, ਰੈਨ ਦਿਨੀਅਰੁ.


ਦਿਨਕਰ ਦੀ ਸੂਲ. ਭਾਵ- ਚੁਭਣ ਵਾਲੀ ਧੁੱਪ. ਤਪਸ਼. "ਦਿਨੀਅਰੁ ਸੂਰ ਤ੍ਰਿਸਨਾ ਅਗਨਿ ਬੁਝਾਨੀ." (ਧਨਾ ਮਃ ੪) ਤ੍ਰਿਸਨਾ ਅਗਨਿ ਦੀ ਤਪਸ਼ ਬੁਝਗਈ.


ਦੇਖੋ, ਦਿਨ. "ਦਿਨੁ ਰੈਨਿ ਸਿਮਰਤ ਸਦਾ ਨਾਨਕ." (ਸਾਰ ਮਃ ੫)


ਦੇਖੋ, ਦਿਨਰੈਨਾਈ.


ਦਿਨ- ਈਸ਼. ਦਿਨੇਸ਼. ਸੂਰਜ.


ਦਿਨ ਦਾ ਇੰਦ੍ਰ. ਸੂਰਯ.