ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸਬਦ ਕਰਕੇ. ਗੁਰਸ਼ਬਦ ਦ੍ਵਾਰਾ. "ਸਬਦੂ ਊਚਾ ਹੋਇ." (ਆਸਾ ਮਃ ੩) ੨. ਸਭ ਤੋਂ. ਸਰ੍‍ਵ ਸੇ.


ਸੰਗ੍ਯਾ- ਸ਼ਬਦ ਦਾ ਅੰਤ. ਸ਼ਬਦ ਦਾ ਨਿਚੋੜ. ਸ਼ਬਦ ਸਿੱਧਾਂਤ.


ਸੰਗ੍ਯਾ- ਸਾਬੂਨਗਰ. ਸਾਬਣ ਬਣਾਉਣ ਵਾਲਾ. "ਤਾਰ ਚਲਾਈ ਹੈ ਸਾਬਨ ਕੋ ਸਬਨੀਗਰ." (ਚੰਡੀ ੧)


ਅ਼. [سبب] ਸੰਗ੍ਯਾ- ਕਾਰਣ. ਹੇਤੁ. ਨਿਮਿੱਤ.


ਅ਼. [صبر] ਸਬ੍ਰ. ਸੰਗ੍ਯਾ- ਸੰਤੋਖ. "ਸਬਰ ਏਹੁ ਸੁਆਉ." (ਸ. ਫਰੀਦ) ੨. ਸੰ. ਸ਼ਵਰ. ਇੱਕ ਨੀਚ ਜਾਤੀ, ਜੋ ਭੀਲਾਂ ਦੀ ਸ਼ਾਖ ਹੈ। ੩. ਸ਼ਿਵ। ੪. ਤੰਤ੍ਰਸ਼ਾਸਤ੍ਰ, ਜਿਸ ਵਿੱਚ ਅਨੇਕ ਮੰਤ੍ਰਾਂ ਦਾ ਵਰਣਨ ਹੈ. ਇਹ ਸ਼ਿਵ ਦਾ ਰਚਿਆ ਦੱਸੀਦਾ ਹੈ.