ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਗਿਰਾਉ. ਪਾਤ. "ਸੁਖ ਭੋਗਕੇ ਗਿੜਾਉ ਮਿਲਦਾ ਹੈ." (ਜਸਭਾਮ)


ਕ੍ਰਿ. ਵਿ- ਜ਼ਮੀਨ ਉੱਪਰ ਡਿਗਕੇ ਅਤੇ ਲੋਟਣੀ ਖਾਕੇ. ਚਕ੍ਰਦੇਕੇ. "ਗਿੜਿਮੁੜਿ ਪੂਰਹਿ ਤਾਲ." (ਵਾਰ ਆਸਾ) ੨. ਮੁੜਘਿੜਕੇ.


ਸੰਗ੍ਯਾ- ਗ੍‌ਲੌ ਅੰਗੀ. ਜਿਸ ਨੇ ਗ੍‌ਲੌ (ਚੰਦ੍ਰਮਾ) ਮੱਥੇ ਪੁਰ ਧਾਰਣ ਕੀਤਾ ਹੈ. ਦੁਰਗਾ. "ਗਿੰਗਲੀ ਹਿੰਗਲੀ ਪਿੰਗਲਾ." (ਪਾਰਸਾਵ)


ਸੰ. कन्दुक ਕੰਦੁਕ. ਸੰਗ੍ਯਾ- ਗੇਂਦ. ਫਿੰਡ. ਖਿੱਦੋ. "ਜਮੁਨਾ ਕੇ ਕੂਲਿ ਖੇਲੁ ਖੇਲਿਓ ਜਿਨ ਗਿੰਦ ਜੀਉ." (ਸਵੈਯੇ ਮਃ ੪. ਕੇ)


ਦੇਖੋ, ਗਿੰਦ.


ਦੇਖੋ, ਗੰਦੌੜਾ.


ਸੰਗ੍ਯਾ- ਗਯੰਦ. ਹਾਥੀ। ੨. ਦਿੱਗਜ ਹਸ੍ਤੀ. "ਗੰਗਕਤ ਗਿੰਧ." (ਦੱਤਾਵ) ਚਿੰਘਾਰਦੇ ਹਨ ਦਿੱਗਜ.


ਗਾ ਦਾ ਇਸਤ੍ਰੀ ਲਿੰਗ. ਜਿਵੇਂ- ਜਾਵੇਗੀ, ਆਵੇਗੀ। ੨. ਸੰ. ਸੰਗ੍ਯਾ- ਬਾਣੀ. ਕਲਾਮ। ੩. ਸਰਸ੍ਵਤੀ.


ਗਿਆ. ਦੂਰਹੋਇਆ. ਚਲਾਗਿਆ. "ਤਾਪ ਸੰਤਾਪ ਮੇਰਾ ਬੈਰ ਗੀਓ." (ਆਸਾ ਮਃ ੫)


ਸੰ. गेय ਗੇਯ. ਵਿ- ਗਾਉਣ ਲਾਇਕ਼. ਗਾਨੇ ਯੋਗ੍ਯ। ੨. ਸੰਗ੍ਯਾ- ਗੀਤ. "ਇਕਨਾ ਨਾਦ ਨ ਬੇਦ, ਨ ਗੀਅ ਰਸੁ, ਰਸ ਕਸ ਨ ਜਾਣੰਤਿ." (ਵਾਰ ਸਾਰ ਮਃ ੧) ਇਕਨਾਂ ਨੂੰ ਵੇਦਸ੍ਵਰ ਨਹੀਂ ਆਉਂਦਾ, ਗਾਂਧਰਵ ਸ਼ਾਸਤ੍ਰ ਦਾ ਰਸ ਨਹੀਂ, ਅਤੇ ਵੈਦ੍ਯਵਿਦ੍ਯਾ ਅਨੁਸਾਰ ਰਸਸਾਧਨ ਦਾ ਪ੍ਰਕਾਰ ਭੀ ਨਹੀਂ ਜਾਣਦੇ.