ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਤਹ. ਸਤ਼ਹ਼। ੨. ਵਿ- ਉਲਟ. ਵਿਪਰੀਤ. ਵਿਰੁੱਧ। ੩. ਪੜਤ. ਪੈਂਦਾ ਹੈ। ੪. ਪਲਤ. ਗਲ (ਢਲ) ਜਾਂਦਾ, ਜਾਂਦੀ. "ਕਾਚੀ ਗਾਗਰਿ ਨੀਰ ਪਰਤ ਹੈ." (ਸੋਰ ਕਬੀਰ) ੫. ਦੇਖੋ, ਪਰਤ੍ਰ.


ਸੰ. परतः (परतस) ਵ੍ਯ- ਦੂਸਰੇ ਤੋਂ ਅਨ੍ਯ ਸੇ। ੨. ਪਿੱਛੇ। ੩. ਪਰੇ. ਅੱਗੇ.