ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [خیش] ਖ਼ੇਸ਼. ਸੰਗ੍ਯਾ- ਇੱਕ ਮੋਟੀ ਬੁਣਤੀ ਦਾ ਵਸਤ੍ਰ, ਜੋ ਓਢਣ ਦੇ ਕੰਮ ਆਉਂਦਾ ਹੈ. "ਜੇਹਾ ਦੇਸ ਤੇਹਾ ਭੇਸ। ਤੇੜ ਲੁੰਗੀ ਮੋਢੇ ਖੇਸ." (ਰਤਨਮਾਲ) ੨. ਫ਼ਾ. [خویش] ਆਪਣਾਆਪ। ੩. ਰਿਸ਼ਤੇਦਾਰ. ਸੰਬੰਧੀ. "ਅੱਵਲ ਖੇਸ਼, ਬਾਦਹੂ ਦਰਵੇਸ਼." (ਲੋਕੋ)