ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਪਲਟਣਾ. ਲੌਟਣਾ. ਹਟਕੇ ਆਉਣਾ. ਮੁੜਨਾ। ੨. ਫੇਰਨਾ. ਘੁਮਾਉਣਾ. ਉਲਟਣਾ। ੩. ਮੱਕਰਨਾ. ਨਟਨਾ.


ਪਰਾਇਆ ਤਨ. ਭਾਵ- ਪਰਇਸਤ੍ਰੀ. "ਪਰ ਧਨ ਪਰਤਨ ਪਰ ਕੀ ਨਿੰਦਾ." (ਧਨਾ ਮਃ੫) ੨. ਪਰਤਨਯ. ਪਰਾਇਆ ਪੁਤ੍ਰ. ਪਰਸੰਤਾਨ. "ਪਰਧਨ ਪਰਤਨ ਪਰਤੀ ਨਿੰਦਾ." (ਆਸਾ ਮਃ ੫)


ਸੰਗ੍ਯਾ- ਚਮੜੇ ਅਥਵਾ ਰੇਸ਼ਮ ਜ਼ਰੀ ਆਦਿ ਦੀ ਪੱਟੀ, ਜੋ ਮੋਢੇ ਉੱਪਰਦੀਂ ਹੁੰਦੀ ਹੋਈ ਛਾਤੀ ਅਰ ਪਿੱਠ ਪਰਦੀਂ ਕਮਰ ਤਕ ਆਉਂਦੀ ਹੈ ਅਤੇ ਜਿਸ ਵਿੱਚ ਤਲਵਾਰ ਬੰਨ੍ਹੀ ਜਾਂਦੀ ਹੈ. ਗਾਤ੍ਰਾ.


ਸੰਗ੍ਯਾ- ਪ੍ਰਤਿਬਿੰਬ. ਅ਼ਕਸ. "ਜੈਸੇ ਸੀਸੇ ਵਿੱਚ ਆਪਣੇ ਰੁਖ ਕਾ ਪਰਤਵਾ ਪਉਂਦਾ ਹੈ." (ਜਸਭਾਮ)