ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [کراہیت] ਮਕਰੂਹ ਜਾਣਨਾ. ਗਲਾਨੀ (ਘ੍ਰਿਣਾ) ਕਰਨ ਦਾ ਭਾਵ.


ਦੇਖੋ, ਕੁਰਲ.


ਕਰਾਂਗਾ. ਕਮਾਵਾਂਗਾ. "ਜਿਉ ਮਿਲੈ ਪਿਆਰਾ ਆਪਨਾ ਤੇ ਬੋਲ ਕਰਾਗਉ." (ਬਿਲਾ ਮਃ ੫)


ਬੰਬਈ ਦੇ ਇਲਾਕੇ ਸਿੰਧ ਦੇ ਪ੍ਰਧਾਨ ਨਗਰ ਕਰਾਚੀ ਪਾਸ ਸਮੁੰਦਰ ਦਾ ਘਾਟ, ਜਿਸ ਥਾਂ ਜਹਾਜ਼ ਲਗਦੇ ਹਨ. ਇਸ ਦੀ ਆਬਾਦੀ ਸਨ ੧੭੨੫ ਵਿੱਚ ਹੋਈ ਹੈ.


ਫ਼ਾ. [قراچوُر] ਕ਼ਰਾਚੂਰ. ਸੰਗ੍ਯਾ- ਤਲਵਾਰ. ਕ੍ਰਿਪਾਣ. "ਕਰਾਚੋਰ ਕਰਧਰ ਚਮਕਾਏ." (ਗੁਪ੍ਰਸੂ) "ਕਰਾਚੋਲ ਕਿਰਪਾਨ ਕੇ ਲੀਜਹੁ ਨਾਮ ਸੁਧਾਰ." (ਸਨਾਮਾ)


ਅ਼. [قرابت] ਸੰਗ੍ਯਾ- ਕ਼ੁਰਬ (ਨੇੜੇ) ਹੋਣ ਦਾ ਭਾਵ. ਸਮੀਪਤਾ. ਰਿਸ਼ਤੇ ਵਿੱਚ ਨਜ਼ਦੀਕ ਹੋਣ ਦਾ ਭਾਵ.