ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਧੂਲਿ. ਧੂੜ. ਰਜ. ਗਰਦ. "ਜਿਉ ਧਰਨੀ ਮਹਿ ਖੇਹ." (ਸ. ਕਬੀਰ) ੨. ਮਿੱਟੀ. "ਖੇਹੂ ਸੇਤੀ ਰਲਿਗਇਆ." (ਵਾਰ ਗਉ ੧. ਮਃ ੪) ੩. ਵਿਸ੍ਠਾ. ਗੰਦਗੀ. "ਖੇਹ ਤੋਬਰਾ ਬਦਨ ਚਢਾਇ." (ਗੁਪ੍ਰਸੂ)


ਸੰ. ਵਿ- ਖੇ (ਆਕਾਸ਼) ਵਿੱਚ ਵਿਚਰਣ ਵਾਲਾ. ਆਕਾਸ਼ਚਾਰੀ। ੨. ਸੰਗ੍ਯਾ- ਸੂਰਜ। ੩. ਚੰਦ੍ਰਮਾ। ੪. ਗ੍ਰਹ। ੫. ਪਵਨ. ਪੌਣ। ੬. ਦੇਵਤਾ। ੭. ਵਿਮਾਨ। ੮. ਪੰਛੀ। ੯. ਬੱਦਲ। ੧੦. ਭੂਤ ਪ੍ਰੇਤ। ੧੧. ਤੀਰ. ਵਾਣ। ੧੨. ਦੇਖੋ, ਖੇਚਰੀ ਮੁਦ੍ਰਾ. "ਖੇਚਰ ਭੂਚਰ ਤੁਲਸੀਮਾਲਾ." (ਰਾਮ ਨਾਮਦੇਵ)


ਵਿ- ਆਕਾਸ਼ ਵਿੱਚ ਫਿਰਣ ਵਾਲੀ। ੨. ਸੰਗ੍ਯਾ- ਯੋਗਿਨੀ. "ਭਰੰਤ ਪਤ੍ਰ ਖੇਚਰੀ." (ਰਾਮਾਵ) ੩. ਦੇਖੋ, ਖੇਚਰੀਮੁਦ੍ਰਾ.


ਹਠਯੋਗ ਵਾਲਿਆਂ ਦੀ ਇੱਕ ਧਾਰਣਾ, ਜਿਸ ਦਾ ਤਰੀਕਾ ਇਹ ਹੈ- ਮਾਲਸ਼ ਕਰਕੇ ਅਤੇ ਖਿੱਚਕੇ ਜੀਭ ਇਤਨੀ ਲੰਮੀ ਕਰਨੀ ਕਿ ਮੁੜਕੇ ਤਾਲੂਏ ਵਿੱਚ ਫਸਾਈ ਜਾ ਸਕੇ. ਯੋਗੀਆਂ ਦਾ ਖ਼ਿਆਲ ਹੈ ਕਿ ਕੰਠ ਵਿੱਚ ਜੀਭ ਅੜਾਕੇ ਪ੍ਰਾਣ ਰੋਕਣ ਨਾਲ ਮਸਤਕ ਵਿੱਚ ਇਸਥਿਤ ਚੰਦ੍ਰਮਾ ਤੋਂ ਅਮ੍ਰਿਤ ਟਪਕਦਾ ਹੈ, ਅਤੇ ਯੋਗੀ ਦੀ ਰਸਨਾ ਉੱਪਰ ਡਿਗਦਾ ਹੈ। ੨. ਤੰਤ੍ਰਸ਼ਾਸਤ੍ਰ ਅਨੁਸਾਰ ਆਸਨ ਲਗਾਕੇ ਖੱਬੇ ਹੱਥ ਉੱਪਰ ਸੱਜਾ ਹੱਥ ਲਪੇਟਕੇ ਬੈਠਣਾ ਖੇਚਰੀਮੁਦ੍ਰਾ ਹੈ.


ਸੰਗ੍ਯਾ- ਮਿਹਨਤ। ੨. ਔਖ। ੩. ਥਕੇਵਾਂ.