ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਪ੍ਰਤਾਪ. ਸੰਗ੍ਯਾ- ਤੇਜ. ਇਕ਼ਬਾਲ. "ਪ੍ਰਗਟ ਭਇਆ ਪਰਤਾਪ ਪ੍ਰਭੁ ਭਾਈ." (ਸੋਰ ਅਃ ਮਃ੫) ੨. ਸੰ. प्रतापिन- ਪ੍ਰਤਾਪੀ. ਵਿ- ਤੇਜਵਾਨ. "ਅਲਖ ਅਭੇਵ ਪੁਰਖ ਪਰਤਾਪ." (ਸੁਖਮਨੀ) ੩. ਸੰ. ਪਰਿਤਾਪ. ਸੰਗ੍ਯਾ- ਅਤ੍ਯੰਤ ਜਲਨ. ਮਹਾਦੁੱਖ. "ਨਾਮ ਬਿਨ ਪਰਤਾਪਏ." (ਆਸਾ ਛੰਤ ਮਃ ੧) "ਪਰਤਾਪਹਿਗਾ ਪ੍ਰਾਣੀ" (ਰਾਮ ਮਃ ੧) ੪. ਚਿੱਤ ਦੀ ਤੀਵ੍ਰ ਇੱਛਾ. ਚਿੱਤ ਦੀ ਵ੍ਯਾਕੁਲ ਦਸ਼ਾ. "ਹਰਿ ਨਾਵੈ ਨੋ ਸਭੁਕੋ ਪਰਤਾਪਦਾ, ਵਿਣ ਭਾਗਾ ਪਾਇਆ ਨ ਜਾਇ" (ਮਲਾ ਅਃ ਮਃ ੩) "ਸਭ ਨਾਵੈ ਨੋ ਪਰਤਾਪਦਾ." (ਸ੍ਰੀ ਮਃ੧ ਜੋਗੀ ਅੰਦਰਿ) ੫. ਦੇਖੋ, ਪਰਤਾਪੁ.


ਪਰਿਤਾਪ (ਮਹਾ ਦੁੱਖ) ਨੂੰ ਪ੍ਰਾਪਤ ਹੁੰਦਾ ਹੈ, ਦੁੱਖੀ ਹੋਵੇਗਾ. ਦੇਖੋ, ਪਰਤਾਪ ੩.


ਬਹੁਤ ਲੋਚਦਾ. ਦੇਖੋ, ਪਰਤਾਪ ੪.


ਸੰ. परतापिन. ਵਿ- ਵੈਰੀਆਂ ਨੂੰ ਤਪਾਉਣ ਵਾਲਾ। ੨. ਸੰ. परितापिन. ਦੁਖੀ. ਤਾਪ ਸਹਿਤ। ੩. ਦੁੱਖ ਦੇਣ ਵਾਲਾ. ਤਪਾਉਣ ਵਾਲਾ। ੪. ਸੰ. प्रतापिन- ਪ੍ਰਤਾਪੀ. ਤੇਜਵਾਨ. ਪ੍ਰਤਾਪਵਾਲਾ।


ਸੰਗ੍ਯਾ- ਪਰਿਤਾਪ. ਸੰਤਾਪ. ਦਾਹ. "ਪਰਤਾਪੁ ਲਗਾ ਦੋਹਾਗਣੀ." (ਸ੍ਰੀ ਮਃ ੧. ਜੋਗੀ ਅੰਦਰਿ) ੨. ਪ੍ਰਤਾਪ. ਅਗਨਿ. "ਕਿਉ ਲਾਗੀ ਨਿਵਰੈ ਪਰਤਾਪੁ?" (ਰਾਮ ਅਃ ਮਃ ੧) ੩. ਦੇਖੋ, ਪਰਤਾਪ.


ਪਰਿਤਾਪ ਨੂੰ ਪ੍ਰਾਪਤ ਹੁੰਦਾ ਹੈ. ਜਲਦਾ ਹੈ। ੨. ਪਰਿਤਾਪ (ਮਹਾਕਲੇਸ਼) ਪਾਵੇਗਾ. "ਵੇਲਾ ਹਥਿ ਨ ਆਵੇ ਪਰਤਾਪੈ ਪਛਤਾਵੈਗੋ." (ਗੁਪ੍ਰਸੂ)


ਸ਼ੰਗ੍ਯਾ- ਪਰੀਕ੍ਸ਼ਾ. ਇਮਤਹ਼ਾਨ. "ਕਿਮ ਪਰਤਾਵਾ ਲਿਹੁਁ, ਮਨ ਧਾਰੀ." (ਗੁਪ੍ਰਸੂ)