ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਪਨਾਹ. ਓਟ. ਜਿਸ ਵਿੱਚ ਵੈਰੀ ਤੋਂ ਬਚਣ ਲਈ ਲੁਕਾਏ. "ਦ੍ਰਿੜ ਕਰਿ ਗਹੀ ਤੁਮ੍ਹਾਰੀ ਲੂਕ." (ਜੈਤ ਮਃ ੫) ੨. ਲੁਕਾਉ. ਦੁਰਾਉ. "ਤਿਸ ਸਿਉ ਲੂਕ, ਜੋ ਸਦਹੀ ਸੰਗੀ." (ਆਸਾ ਮਃ ੫) ੩. ਉਲਕਾ. ਚਮਾਤਾ. ਮਆਤਾ. ਚਆਤੀ.


ਸੰਗ੍ਯਾ- ਉਲਕਾ. ਮੁਆਤਾ। ੨. ਬਲਦੀ ਲੱਕੜ ਜਾਂ ਘਾਹ ਦਾ ਪੂਲਾ. ਲਾਂਬੂ. "ਤਹਿ ਮੁਖ ਦੇਖਤ ਲੂਕਟ ਲਾਏ." (ਗਉ ਕਬੀਰ)


ਕ੍ਰਿ. ਵਿ- ਲੁਕਕੇ. ਛੁਪਕੇ. "ਲੂਕਿ ਕਮਾਨੋ, ਸੋਈ ਤੁਮ ਪੇਖਿਓ." (ਆਸਾ ਮਃ ੫)


ਸੰਗ੍ਯਾ- ਮੁਆਤੀ. ਚੁਆਤੀ. ਉਲਕਾ. "ਅਪਣੈ ਘਰਿ ਲੂਕੀ ਲਾਈ." (ਬਸੰ ਅਃ ਮਃ ੪) ੨. ਮੱਛਰ. ਗੁੱਤੀ. ਕੁਤਰੀ. "ਲੂਕੀ ਸਬਦੁ ਸੁਨਾਇਆ." (ਆਸਾ ਕਬੀਰ) ਦੇਖੋ, ਫੀਲੁ। ੩. ਮੁਆਤੀ (ਚੁਆਤੀ) ਨਾਲ. "ਅਪੁਨਾ ਘਰੁ ਲੂਕੀ ਜਾਰੇ." (ਨਟ ਅਃ ਮਃ ੪) ੪. ਲੁਕੀ ਹੋਈ. ਗੁਪਤ.


ਸਿੰਧੀ. ਲੂਗਿੜੋ. ਵਸਤ੍ਰ. ਲਿੰਗੜਾ. ਚੀਥੜਾ. "ਭਗਤਜਨਾ ਕਾ ਲੁਗਰਾ ਓਇ ਨਗਨ ਨ ਹੋਈ." (ਬਿਲਾ ਮਃ ੫) ੨. ਸਿੰਧੀ. ਲੌਂਕਾਰ. ਮਾਲਵੇ ਦੀ ਕੰਬਲ.


ਦੇਖੋ, ਲੁਝ ਅਤੇ ਲੁਝਣਾ.


ਸੰਗ੍ਯਾ- ਲੁੱਟ. ਖੋਹਣ ਦੀ ਕ੍ਰਿਯਾ. ਕਿਸੇ ਦੀ ਵਸਤੁ ਨੂੰ ਧਿੰਗੋਜੋਰੀ ਲੈਣਾ। ੨. ਲੁੱਟ ਦਾ ਮਾਲ.


ਕ੍ਰਿ- ਲੁੱਟਣਾ. ਖਸੋਟਣਾ. "ਕਬੀਰ ਲੂਟਨਾ ਹੈ, ਤੋ ਲੂਟਿਲੈ ਰਾਮਨਾਮ." (ਸ. ਕਬੀਰ) "ਲੂਟੀ ਲੰਕਾ ਸੀਸ ਸਮੇਤ." (ਗਉ ਅਃ ਮਃ ੧)