ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਆਕਾਸ਼ ਵਿੱਚ ਫਿਰਣ ਵਾਲਾ. ਦੇਖੋ, ਖੇਚਰ. "ਖੇਚਾਰੀ ਪਾਤਾਲ ਮਹੀਚਰ." (ਗੁਪ੍ਰਸੂ)


ਸੰ. खेट् ਧਾ- ਖਾਣਾ ਭਕ੍ਸ਼ਣ ਕਰਨਾ। ੨. ਸੰਗ੍ਯਾ- ਖੇ (ਆਕਾਸ਼) ਵਿੱਚ ਅਟਨ (ਫਿਰਨ) ਵਾਲੇ ਗ੍ਰਹ ਤਾਰੇ ਸੂਰਜ ਆਦਿਕ। ੩. ਖੇੜਾ. ਪਿੰਡ। ੪. ਸ਼ਿਕਾਰ. ਅਹੇਰ। ੫. ਤ੍ਰਿਣ. ਸੁੱਕਾ ਘਾਹ। ੬. ਲਾਠੀ. ਸੋਟੀ। ੭. ਘੋੜਾ। ੮. ਢਾਲ. ਸਿਪਰ। ੯. ਚਮੜਾ. ਚੰਮ.


ਸੰਗ੍ਯਾ- ਢਾਲ. ਸਿਪਰ. ਚਰਮ.


ਸੰਗ੍ਯਾ- ਖੇਲ। ੨. ਬਾਜ਼ੀ.