ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅਸ੍ਟਾਦਸ ਅੱਠ ਅਤੇ ਦਸ਼. ਅਠਾਰਾਂ ੧੮। ੨. ਭਾਵ ਅਠਾਰਾਂ ਪੁਰਾਣ. ਦੇਖੋ, ਪੁਰਾਣ। ੩. ਅਠਾਰਾਂ ਸਿੱਧੀਆਂ ਦੇਖੋ, ਅਠਾਰਹ ਸਿਧੀ. "ਜਉ ਗੁਰਦੇਉ ਅਠਦਸ ਬਿਉਹਾਰ." (ਭੈਰ ਨਾਮਦੇਵ) ੪. ਅਠਾਰਾਂ ਵਰਣ. ਦੇਖੋ, ਦਸਅਠ ਵਰਨ.


(ਰਤਨਮਾਲਾ) ਅਠਾਰਾਂ ਵਰਣਾਂ ਦੇ ਭਰਮ ਦੀ ਮਨ ਵਿੱਚ ਪਈ ਗੱਠ ਨੂੰ ਜੋ ਖੋਲ੍ਹੇ. ਭਾਵ- ਜਾਤਿ ਵਰਣ ਦੇ ਵਹਿਮ ਨੂੰ ਛੱਡੇ.


ਦੇਖੋ, ਦਸ ਅਠ ਵਰਨ.