ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਗੀਤਮਾਲਿਤੀ ਦਾ ਰੂਪ ੨.


ਫ਼ਾ. [گیِر] ਪ੍ਰਤ੍ਯ. ਧਾਰਨ ਵਾਲਾ. ਲੈਣ ਵਾਲਾ. ਇਸ ਦੀ ਵਰਤੋਂ ਸ਼ਬਦਾਂ ਦੇ ਅੰਤ ਹੁੰਦੀ ਹੈ, ਜਿਵੇਂ- ਦਾਮਨਗੀਰ, ਜਹਾਂਗੀਰ ਆਦਿ. "ਕਸ ਨੇਸ ਦਸਤੰਗੀਰ." (ਤਿਲੰ ਮਃ ੧) ੨. ਸੰ. ਸੰਗ੍ਯਾ- ਵਾਣੀ. ਬੋਲੀ.


ਸੰ. गीवरा्ण ਸੰਗ੍ਯਾ- ਗੀਰ (ਵਾਣੀ) ਹੈ ਜਿਨ੍ਹਾਂ ਦਾ ਤੀਰ. ਭਾਵ- ਵਾਕ ਨਾਲ ਨਸ੍ਟ ਕਰ ਦੇਣ ਵਾਲੇ ਦੇਵਤਾ। ੨. ਪੂਰਣ ਸਤਿਗੁਰੂ, ਜੋ ਆਪਣੀ ਬਾਣੀ ਨਾਲ ਮਨ ਵਿੰਨ੍ਹ ਦਿੰਦਾ ਹੈ. ਦੇਖੋ, ਕਬੀਰ ਜੀ ਦਾ ਸਲੋਕ ੧੫੭.


ਗੀਰ੍‍ਵਾਣ- ਈਸ਼. ਦੇਵਤਿਆਂ ਦਾ ਰਾਜਾ ਇੰਦ੍ਰ. ਸੁਰਪਤਿ.


ਦੇਖੋ, ਗੀਰਵਾਣ.


ਫ਼ਾ. [گیِری] ਪਕੜਨ ਦੀ ਕ੍ਰਿਯਾ. ਇਹ ਦੂਜੇ ਸ਼ਬਦ ਦੇ ਅੰਤ ਆਉਂਦਾ ਹੈ, ਜਿਵੇਂ- ਦਸ੍ਤਗੀਰੀ. ਇਸ ਦਾ ਮਸਦਰ (ਧਾਤੁ) ਗਰਿਫ਼ਤਨ ਹੈ.


ਫ਼ਾ. [گیِرندہ] ਵਿ- ਗ੍ਰਾਹਕ. ਲੈਣ ਵਾਲਾ. ਪਕੜਨ ਵਾਲਾ.


ਵਿ- ਗਿੱਲਾ. ਆਰਦ੍ਰ.


ਫ਼ਾ. ਫ਼ਾਰਸ (ਪਰਸ਼ੀਆ) ਦਾ ਇੱਕ ਇਲਾਕਾ, ਜਿਸ ਦੇ ਘੋੜੇ ਬਹੁਤ ਮਸ਼ਹੂਰ ਹਨ.


ਸੰ. ਧਾ- ਮਲ ਤ੍ਯਾਗਣਾ. ਝਾੜੇ ਫਿਰਨਾ। ੨. ਅਸਪਸ੍ਟ ਬਾਣੀ ਬੋਲਨਾ. ਐਸਾ ਵਾਕ ਕਹਿਣਾ ਜਿਸ ਦੇ ਅੱਖਰ ਨਾ ਸਮਝੇ ਜਾਣ। ੩. ਪੁਰਾਣੀ ਪੰਜਾਬੀ ਦੇ ਅੰਤ ਲੱਗਾ ਗੁ ਭਵਿਸ਼੍ਯਤ ਦਾ ਬੋਧ ਕਰਦਾ ਹੈ. ਦੇਖੋ, ਫੜੀਅਗੁ.