ਗ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਗੁਆਉਣਾ। ੨. ਗਵਾਹ ਦਾ ਸੰਖੇਪ। ੩. ਫ਼ਾ. [گوئے] ਗੋਯ. ਗੇਂਦ. "ਮਾਤ ਕੁਨੇਮ ਜਿ ਜੰਗ ਗੁਆਹਮ." (ਕ੍ਰਿਸਨਾਵ) ਜੰਗ ਦੀ ਬਾਜ਼ੀ ਜੋ ਅਹਮ ਹੈ. ਦੇਖੋ, ਜੰਗ ਦਰਾਯਦ.


ਸੰਗ੍ਯਾ- ਕਥਨ. ਵਚਨ. ਦੇਖੋ, ਗੋ. "ਏਵੈ ਕਰੈ ਗੁਆਉ." (ਵਾਰ ਮਲਾ ਮਃ ੨) ੨. ਦੇਖੋ, ਗੁਆਉਣਾ.


ਕ੍ਰਿ- ਖੋਣਾ. ਗੁਮ ਕਰਨਾ। ੨. ਗਾਇਨ ਕਰਾਉਣਾ. ਗਵਾਉਣਾ.


ਗਾਇਨ ਕਰੀਦਾ ਹੈ. ਗਾਇਆ ਜਾਂਦਾ ਹੈ. "ਘਰਿ ਘਰਿ ਬਾਬਾ ਪੂਜੀਐ, ਹਿੰਦੂ ਮੁਸਲਮਾਨ ਗੁਆਈ." (ਭਾਗੁ) ੨. ਗੁਆਦਿੱਤੀ. ਖੋਈ। ੩. ਫ਼ਾ. [گوِیائی] ਗੋਯਾਈ. ਸੰਗ੍ਯਾ- ਵਕਤ੍ਰਿਤਾ. ਗੁਫ਼ਤਗੂ ਦੀ ਸਾਮਰਥ੍ਯ (ਸ਼ਕ੍ਤਿ).


ਦੇਖੋ, ਗਵਾਹ.


ਦੇਖੋ, ਗਉਹਾਟੀ. "ਨਰਕਾਸੁਰ ਰਾਜਾ ਬਡੋ ਗੂਆਹਟੀ ਕੋ ਰਾਇ." (ਚਰਿਤ੍ਰ ੨੦੩)


ਗੋਯ- ਅਹਮ. "ਮਾਤ ਕੁਨੇਮ ਜਿ ਜੰਗ ਗੁਆਹਮ." (ਕ੍ਰਿਸਨਾਵ) ਜੰਗਰੂਪ ਖੁੱਦੋ ਦੀ ਜਰੂਰੀ ਖੇਡ ਮਾਤ ਕਰੀਏ. ਦੇਖੋ, ਜੰਗ ਦਰਾਯਦ.


ਗਵਾਇਆ. ਖੋਇਆ.