ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. मनोज्ञ. ਵਿ- ਮਨ (ਦਿਲ) ਪੁਰ ਅਸਰ ਕਰਨ ਵਾਲਾ. ਸੁੰਦਰ. ਮਨੋਹਰ ਦੇਖੋ, ਪ੍ਰਾਵ੍ਰਿਤ.


ਸੰਗ੍ਯਾ- ਮਨਾ ਦਾ ਵੇਗ. ਚਿੱਤ ਦੇ ਸੰਕਲਪਾਂ ਦਾ ਪ੍ਰਵਾਹ. "ਸੁਰਤਿ ਮਤਿ ਸਬਦ ਮਨੋਚਰ." (ਭਾਗੁ)


ਸੰਗ੍ਯਾ- ਮਨ ਤੋਂ ਪੈਦਾ ਹੋਣ ਵਾਲਾ, ਕਾਮ. ਮਨਸਿਜ। ੨. ਸੰਕਲਪ. ਖ਼ਿਆਲ। ੩. ਦੇਖੋ, ਸਵੈਯੇ ਦਾ ਰੂਪ ੨੦। ੪. ਤੋਟਕ ਛੰਦ ਦੇ ਅੰਤ ਇੱਕ ਲਘੁ ਲਾਉਣ ਤੋਂ ਭੀ ਮਨੋਜ ਛੰਦ ਬਣਾਦਾ ਹੈ. ਅਰਥਾਤ ਚਾਰ ਸਗਣ, ਅਤੇ ਇੱਕ ਲਘੁ. , , , , #ਉਦਾਹਰਣ-#ਸਕੁਚੇ ਸਬ ਅੰਗ ਵਿਭੰਗ ਸੁਚਾਲ,#ਪੁਨ ਭਰਸ੍ਟ ਸਮਸ੍ਟ ਭਈ ਰਦਮਾਲ. ×××#(ਵੈਰਾਗਸ਼ਤਕ, ਹਰਿਦਯਾਲਕ੍ਰਿਤ)


ਵਿ- ਮਨ ਦੇ ਤੁੱਲ ਹੈ ਜਿਸ ਦੀ ਜਵ (ਚਾਲ) ਵਡੇ ਵੇਗ ਵਾਲਾ। ੨. ਸੰਗ੍ਯਾ- ਨਾਰਦ ਮੁਨਿ. "ਮਨ ਦੋਖ ਮਨੋਜਵ ਕੋ ਬਿਰਮਾਯੋ." (ਚਰਿਤ੍ਰ ੧੦੯) ੩. ਕਾਮ. ਮਨੋਜ. "ਦੁਤਿ ਦੇਖ ਮਨੋਜਵ ਕੋ ਮਨ ਲਾਜੈ." (ਚਰਿਤ੍ਰ ੧੧੪)


ਵਿ- ਮਨ ਵਿੱਚ ਉਪਜਿਆ। ੨. ਸੰਗ੍ਯਾ- ਖ਼ਿਆਲ। ੩. ਕਾਮਦੇਵ. ਦੇਖੋ, ਮਨੋਜ.


ਅਨੁਪਮ. ਦੇਖੋ. ਪਰਮਾਦਿ.


ਸੰਗ੍ਯਾ- ਮਨ ਵਿੱਚ ਹੋਣ ਵਾਲਾ, ਕਾਮ. ਮਨੋਜ। ੨. ਖ਼ਿਆਲ। ੩. ਦੇਖੋ, ਸੁਧਾਨਿਧਿ ੨.