ਸ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸਰਵ- ਪ੍ਰਤ੍ਯੇਕ. ਹਰਇਕ. "ਸਭ ਜੀਅ ਤੇਰੇ ਤੂ ਸਭਸ ਦਾ." (ਧਨਾ ਮਃ ੪) ੨. ਪ੍ਰਤ੍ਯੇਕ ਨੂੰ. ਹਰੇਕ ਨੂੰ. "ਪ੍ਰੀਤਮ ਮਨਿ ਵਸੈ ਜਿ ਸਭਸੈ ਦੇਇ ਅਧਾਰੁ." (ਸ੍ਰੀ ਮਃ ੩)


ਹਰੇਕ ਪਦਾਰਥ. ਪ੍ਰਤ੍ਯੇਕ ਵਸਤੁ. "ਸਭ ਕਛੁ ਉਸ ਕਾ ਓਹੁ ਕਰਨੈਹਾਰੁ." (ਸੁਖ- ਮਨੀ) "ਸਭਕਿਹੁ ਤੇਰੇ ਵਸਿ ਹੈ." (ਵਾਰ ਬਿਹਾ ਮਃ ੪) "ਸਭਕਿਛੁ ਕੀਤਾ ਤੇਰਾ ਹੋਵੈ." (ਮਾਝ ਮਃ ੫) "ਗ੍ਰਿਹ ਤੇਰੈ ਸਭਕੇਹੁ." (ਕਾਨ ਮਃ ੫)


ਹਰੇਕ ਪ੍ਰਾਣੀ. ਪ੍ਰਤ੍ਯੇਕ ਜੀਵ. "ਸਭਕੋ ਆਸੈ ਤੇਰੀ ਬੈਠਾ." (ਮਾਝ ਮਃ ੫) "ਸਭ ਕੋਇ ਮੀਠਾ ਮੰਗਿ ਦੇਖੈ." (ਵਡ ਛੰਤ ਮਃ ੧) "ਸਭਕੋਈ ਹਰਿ ਕੈ ਵਸਿ ਹੈ." (ਵਾਰ ਬਿਲਾ ਮਃ ੪)


ਦੇਖੋ, ਸਭ੍ਯਤਾ. "ਸਿੱਖਨ ਕੋ ਸਭਤਾ ਦਰਸਾਇ." (ਗੁਪ੍ਰਸੂ)