ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

हिमऋतु ਉਹ ਮੌਸਮ, ਜਦ ਬਰਫ਼ ਡਿਗੇ. ਮੱਘਰ ਪੋਹ ਦਾ ਸਮਾਂ.


ਬਰਫ਼ ਵਾਲਾ, ਹਿਮਾਲਯ। ੨. ਕਾਲਕੂਟ ਅਤੇ ਗੰਧਮਾਦਨ ਦੇ ਵਿਚਕਾਰ ਦਾ ਪਹਾੜ, ਜੋ ਹਿਮਾਲਯ ਦੇ ਹੀ ਅੰਤਰਗਤ ਹੈ. ਦੇਖੋ, ਹੇਮਕੂਟ.


ਸੰ. ਸੰਗ੍ਯਾ- ਹਿਮ. ਬਰਫ. "ਹਿਮਾ ਸੀ ਹਿਮਾਲੈ." (ਅਕਾਲ)


ਦੇਖੋ, ਹਮਾਯਤ.


ਅ਼. [حِماقت] ਹ਼ਿਮਾਕ਼ਤ. ਸੰਗ੍ਯਾ- ਬੇਸਮਝੀ. ਨਾਦਾਨੀ. ਮੂਰਖਤਾ.