ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਭੁਖਾਨਿ.


ਦੇਖੋ, ਭੂਸਿਤ.


ਭੁੱਖ ਕਰਕੇ. ਬੁਭੁਕ੍ਸ਼ਾ ਸੇ. "ਉਤੁ ਭੂਖੇ ਖਾਇ ਚਲੀਅਹਿ ਦੂਖ." (ਸੋਦਰੁ)


ਇਲਮੇ ਤਬਕ਼ਾਤ ਅਰਜ਼. ਪ੍ਰਿਥਿਵੀ ਦੀ ਬਨਾਵਟ, ਉਸ ਦੇ ਉੱਪਰਲੇ ਅਤੇ ਅੰਦਰ ਦੇ ਭਾਗ ਕਿਨ੍ਹਾਂ ਤੱਤਾਂ ਤੋਂ ਬਣੇ ਹਨ, ਇਸ ਦੇ ਅੰਦਰ ਕੀ ਕੀ ਪਦਾਰਥ ਹਨ, ਇਤ੍ਯਾਦਿ ਜਿਸ ਵਿਦ੍ਯਾ ਤੋਂ ਜਾਣਿਆ ਜਾਵੇ. Geology.


ਪ੍ਰਿਥਿਵੀ ਦਾ ਗੋਲਾ, ਗੋਲਾਕਾਰ ਭੂਮੰਡਲ. ਭੂਚਕ੍ਰ. Terrestrial globe


ਉਹ ਵਿਦ੍ਯਾ. ਜਿਸ ਦ੍ਵਾਰਾ ਪ੍ਰਿਥਿਵੀ ਦਾ ਆਕਾਰ, ਉਸ ਦੇ ਹਿੱਸੇ, ਚਾਲ ਆਦਿਕ ਦਾ ਪੂਰਾ ਗ੍ਯਾਨ ਹੋਵੇ. Geography.