ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਲੋਲੀਆਂ.


ਅ਼. [لوُلوُ] ਸੰਗ੍ਯਾ- ਮੋਤੀ. ਮੁਕ੍ਤਾ. "ਲੂਲੂ ਲਾਲ ਬਜ੍ਰਮਣਿ ਮਣਿਕ." (ਸਲੋਹ)


ਸੰਗ੍ਯਾ- ਛੱਬਾ. ਝੱਬਾ. ਇੱਕ ਪ੍ਰਕਾਰ ਦਾ ਗਹਿਣਾ, ਜੋ ਮਸਤਕ ਅਥਵਾ ਕਨਪਟੀ ਪੁਰ ਪਹਿਰੀਦਾ ਹੈ. ਇਸ ਦਾ ਮੂਲ ਲੂਲੂ ਹੈ. "ਲੂਲ੍ਹ ਹਮੇਲ ਸਜਾਵਨ ਕਰੀ." (ਗੁਪ੍ਰਸੂ)


ਸੰਗ੍ਯਾ- ਲੂ. ਲੋ. ਤਪਤ ਪਵਨ. ਉਨ੍ਹਾਲ ਦੀ ਤੱਤੀ ਪੌਣ. "ਲੂਵ ਨ ਲਾਗੈ ਛਾਯਾ ਬਿਖੈ." (ਗੁਪ੍ਰਸੂ)


ਸੰਗ੍ਯਾ- ਰੋਂਆਂ. ਰੋਮ.


ਦੇਖੋ, ਲੂੰ.


ਸੰਗ੍ਯਾ- ਰੋਮਾਵਲੀ.