ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਖੇਦ ਨੂੰ ਪ੍ਰਾਪਤ ਹੋਣ ਦਾ ਭਾਵ। ੨. ਥਕਾਨ।


ਦੇਖੋ, ਖੇਦਨ। ੨. ਕ੍ਰਿ- ਖਦੇੜਨਾ. ਧਕੇਲਨਾ. "ਤਿਨੈ ਖੇਦਕੇ ਬਾਰ ਕੇ ਬੀਚ ਡਾਰੰ." (ਵਿਚਿਤ੍ਰ) ਖਦੇੜਕੇ ਵਾੜ ਵਿੱਚ ਵਾੜ ਦਿੱਤੇ.


ਦੁਖ, ਦਿੱਤਾ। ੨. ਧਕੇਲਿਆ. ਪਰਾਸ੍ਤ ਕੀਤਾ. ਹਰਾਇਆ. "ਖਟਦਰਸਨ ਕਉ ਖੇਦਿਆ." (ਭਾਗੁ)


ਦੇਖੋ, ਖੇਵਨ.


ਸਿੰਧੀ. ਸੰਗ੍ਯਾ- ਮਾਲ ਦੀ ਭਰਤੀ. ਵਣਿਜ ਦੀ ਵਸਤੁ. "ਲਾਦਿ ਖੇਪ ਸੰਤਹਿ ਸੰਗਿ ਚਾਲ." (ਸੁਖਮਨੀ) "ਨਿਬਹੀ ਨਾਮ ਕੀ ਸਚੁ ਖੇਪ." (ਸਾਰ ਮਃ ੫) ੨. ਦੇਖੋ, ਕ੍ਸ਼ੇਪ.


ਦੇਖੋ, ਕ੍ਸ਼ੇਪਣ.