ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਰਾਤ੍ਰੀ. ਰਾਤ. (ਸਨਾਮਾ)


ਗੁਰੂ ਹਰਿਗੋਬਿੰਦ ਸਾਹਿਬ ਦਾ ਮਸੰਦ, ਜੋ ਅਫ਼ਗ਼ਾਨਿਸਤਾਨ ਦੀ ਸੰਗਤਿ ਤੋਂ ਕਾਰਭੇਟ ਵਸੂਲ ਕਰਦਾ ਅਤੇ ਸਿੱਖੀ ਦਾ ਪ੍ਰਚਾਰਕ ਸੀ. ਇਹ ਗੁਰੂ ਹਰਿਰਾਇ ਜੀ ਦੇ ਸਮੇਂ ਰਾਮਰਾਇ ਜੀ ਪਾਸ ਰਿਹਾ ਅਤੇ ਉਨ੍ਹਾਂ ਨਾਲ ਦਿੱਲੀ ਗਿਆ। ੨. ਛੀਵੇਂ ਸਤਿਗੁਰੂ ਜੀ ਦੇ ਸਮੇਂ ਕਹਲੂਰ ਦਾ ਰਾਜਾ. ਦੇਖੋ, ਭੈਰੋ.


ਫ਼ਾ. [تاراج] ਸੰਗ੍ਯਾ- ਲੁੱਟਮਾਰ। ੨. ਮੁਲਕ ਬਰਬਾਦ ਕਰਨਾ। ੩. ਦੇਖੋ, ਤਰਾਜੂ.


ਦੇਖੋ, ਤਰਾਜੀ ਅਤੇ ਤਰਾਜੂ. "ਧਰਿ ਤਾਰਾਜੀ ਅੰਬਰੁ ਤੋਲੀ." (ਵਾਰ ਮਾਝ ਮਃ ੧) "ਧਰਿ ਤਾਰਾਜੂ ਤੋਲੀਐ." (ਵਾਰ ਆਸਾ) "ਮਨੁ ਤਾਰੀਜੀ ਚਿਤੁ ਤੁਲਾ." (ਸੂਹੀ ਮਃ ੧) ਸੰਕਲਪਵ੍ਰਿੱਤਿ ਤਰਾਜੂ ਅਤੇ ਚਿੰਤਨ ਵੱਟਾ.


ਸ਼ੁਕ੍ਰ ਦਾ ਅਸ੍ਤ ਹੋਣਾ. ਜਿਸ ਰਾਸ਼ਿ ਵਿੱਚ ਸੂਰਜ ਉਦੇ ਹੋਵੇ, ਜੇ ਉਸੇ ਰਾਸ਼ਿ ਵਿੱਚ ਸ਼ੁਕ੍ਰ ਭੀ ਉਦੇ ਹੋਵੇ ਅਤੇ ਦੋਹਾਂ ਦੇ ਅੰਸ ਬਰਾਬਰ ਰਹਿਣ ਅਰਥਾਤ ਸੂਰਜ ਦੇ ਨਾਲ ਹੀ ਚੜ੍ਹੇ ਅਤੇ ਨਾਲ ਹੀ ਛਿਪੇ, ਇਸ ਨੂੰ ਸ਼ੁਕ੍ਰਾਸ੍ਤ ਹੋਣਾ ਅਥਵਾ ਤਾਰਾ ਡੁੱਬਣਾ ਆਖਦੇ ਹਨ. ਹਿੰਦੂਮਤ ਅਨੁਸਾਰ ਇਸ ਵਿੱਚ ਸ਼ੁਭ ਕਾਰਜ ਕਰਨੇ ਵਰਜੇ ਹਨ.


ਸੰਗ੍ਯਾ- ਤਾਰਿਆਂ ਦਾ ਸ੍ਵਾਮੀ, ਚੰਦ੍ਰਮਾ। ੨. ਬਾਲੀ। ੩. ਸੁਗ੍ਰੀਵ.


ਦੇਖੋ, ਤਾਰਾਗੜ੍ਹ.


ਸਰ੍ਹੋਂ ਅਤੇ ਤੋੜੀਏ ਜੇਹਾ ਇੱਕ ਅੰਨ. ਇਹ ਹਾੜ੍ਹੀ ਦੀ ਫਸਲ ਵਿੱਚ ਹੁੰਦਾ ਹੈ. ਇਸ ਦਾ ਤੇਲ ਨਿਕਲਦਾ ਹੈ ਅਤੇ ਇਹ ਲਵੇਰੇ ਪਸ਼ੂਆਂ ਨੂੰ ਚਾਰਿਆ ਜਾਂਦਾ ਹੈ. Rocket.